ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੁਲਾਈ
ਇਥੋਂ ਦੇ ਸੈਕਟਰ-33 ਸਥਿਤ ਟੈਰੇਸ ਗਾਰਡਨ ’ਚ ਅੱਜ ਸਵੇਰੇ ਨਾਬਾਲਿਗ ਲੜਕਾ ਤੇ ਲੜਕੀ ਨੇ ਖੁਦਕੁਸ਼ੀ ਕਰ ਲਈ ਜਿਨ੍ਹਾਂ ਵਿਚ ਪ੍ਰੇਮ ਸਬੰਧ ਦੱਸੇ ਜਾਂਦੇ ਹਨ। ਲੜਕੇ ਦੀ ਉਮਰ 17 ਸਾਲ ਸੀ ਜੋ ਸੈਕਟਰ-45 ਬੁੜੈਲ ਵਿੱਚ ਰਹਿੰਦਾ ਸੀ ਜਦਕਿ ਲੜਕੀ ਵੀ ਨਾਬਾਲਿਗ ਸੀ ਜੋ ਸੈਕਟਰ-34 ’ਚ ਆਪਣੀ ਭੈਣ ਕੋਲ ਰਹਿੰਦੀ ਸੀ। ਇਹ ਘਟਨਾ ਸਵੇਰੇ 4.30 ਵਜੇ ਦੇ ਕਰੀਬ ਵਾਪਰੀ ਜਦੋਂ ਪਾਰਕ ਵਿਚ ਸੈਰ ਕਰਨ ਵਾਲਿਆਂ ਨੇ ਦੋਵਾਂ ਦੀਆਂ ਲਾਸ਼ਾਂ ਟੈਰੇਸ ਗਾਰਡਨ ’ਚ ਬਣੀ ਹੱਟ ’ਤੇ ਲਟਕਦੀਆਂ ਦੇਖੀਆਂ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕੋਈ ਖੁਦਕੁਸ਼ੀ ਪੱਤਰ ਨਹੀਂ ਮਿਲਿਆ ਹੈ। ਇਹ ਪਤਾ ਲੱਗਿਆ ਹੈ ਕਿ ਦੋਵੇਂ ਜਣੇ ਇਕ ਦੂਜੇ ਨਾਲ ਪਿਆਰ ਕਰਦੇ ਸਨ ਤੇ ਵਿਆਹ ਕਰਵਾਉਣਾ ਚਾਹੁੰਦੇ ਸੀ। ਥਾਣਾ ਸੈਕਟਰ-34 ਦੇ ਕਾਰਜਕਾਰੀ ਐੱਸਐੱਚਓ ਰਾਮ ਰਤਨ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।