ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 16 ਸਤੰਬਰ
ਚੰਡੀਗੜ੍ਹ ਨਗਰ ਨਿਗਮ ਵਲੋਂ ਡਿਜੀਟਲ ਪੇਮੈਂਟ ਪਲੈਟਫਾਰਮ ਦੀ ਵਰਤੋਂ ਲਈ ਮੁਹਿੰਮ ਅੱਜ ਇਥੇ ਸੈਕਟਰ 22 ਦੀ ਸ਼ਾਸ਼ਤਰੀ ਮਾਰਕੀਟ ਨੇੜੇ ਸਟਰੀਟ ਵੈਂਡਰ ਜ਼ੋਨ ਤੋਂ ਸ਼ੁਰੂ ਕੀਤੀ ਗਈ ਕਰਦਿਆਂ ਮਾਰਕੀਟ ਦੇ ਵੈਂਡਰਾਂ ਨੂੰ ਨਗਰ ਨਿਗਮ ਦੀਆਂ ਅਦਾਇਗੀਆਂ ਡਿਜੀਟਲ ਰੂਪ ਨਾਲ ਕਰਨ ਲਈ ਪ੍ਰੇਰਿਆ ਗਿਆ।
ਮੇਅਰ ਰਵੀਕਾਂਤ ਸ਼ਰਮਾ ਨੇ ਨਗਰ ਨਿਗਮ ਦੇ ਰਜਿਸਟਰਡ ਰੇਹੜੀ ਫੜੀ ਵਾਲਿਆਂ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਕੈਸ਼ਲੈੱਸ ਲੈਣ ਦੇਣ ਯੋਜਨਾ ਨੂੰ ਸਿਰੇ ਚੜਾਉਣ ਲਈ ਨਿਗਮ ਵੱਲੋਂ ਆਪਣੇ ਰਜਿਸਟਰਡ ਵੈਂਡਰਾਂ ਲਈ ਨੂੰ ਹੱਲਾ ਸ਼ੇਰੀ ਦੇਣ ਲਈ ਮੁਹਿੰਮ ਛੇੜੀ ਗਈ ਹੈ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਡਿਜੀਟਲ ਪਲੇਟਫਾਰਮ ਦੀ ਵਰਤੋਂ ਦੇ ਲਾਭ ਬਾਰੇ ਸਟਰੀਟ ਵੈਂਡਰਾਂ ਨੂੰ ਜਾਣਕਾਰੀ ਦਿੱਤੀ।
ਬਾਕਸ- ‘ਆਪਣੀ ਮੰਡੀ’ ਤੇ ਡੇਅ ਮਾਰਕੀਟ ਕਮੇਟੀ ਦੀ ਮੀਟਿੰਗ
ਦੂਜੇ ਪਾਸੇ ਨਗਰ ਨਿਗਮ ਦੀ ‘ਆਪਣੀ ਮੰਡੀ ਤੇ ਡੇਅ ਮਾਰਕੀਟ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇੱਥੋਂ ਦੇ ਸੈਕਟਰ 37 ਵਿੱਚ ਹਰ ਐਤਵਾਰ ਅਤੇ ਮਲੋਆ ਦੀ ਈਡਬਲਿਊਐਸ ਨੇੜੇ ਹਰ ਸੋਮਵਾਰ ਨੂੰ ਮਾਰਕੀਟ ਲਗਾਈ ਜਾਵੇਗੀ। ਕੌਂਸਲਰ ਚੰਦਰਾਵਤੀ ਸ਼ੁਕਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਇਸ ਫੈਸਲੇ ਅਨੁਸਾਰ ਦੇ ਮਾਰਕੀਟ ਵਿੱਚ ਥਾਂ ਅਲਾਟ ਕਰਨ ਲਈ ਡਰਾਅ ਕੱਢਿਆ ਜਾਵੇਗਾ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ‘ਆਪਣੀ ਮੰਡੀ’ ਸਬੰਧੀ ਸਮੱਸਿਆਵਾਂ ’ਤੇ ਚਰਚਾ ਕੀਤੀ।
ਫੋਟੋ- –ਮੁਹਿੰਮ ਦੀ ਸ਼ੁਰੂਆਤ ਮੌਕੇ ਹਾਜ਼ਰ ਮੇਅਰ ਰਵੀ ਕਾਂਤ ਸ਼ਰਮਾ ਅਤੇ ਕਮਿਸ਼ਨਰ ਅਨੰਦਿਤਾ ਮਿਤਰਾ।