ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਮਾਰਚ
ਚੰਡੀਗੜ੍ਹ ਸ਼ਹਿਰ ਵਿੱਚ ਸਟਰਬੱਗਜ਼, ਕਵੀਆਂ ਅਤੇ ਕਵੀਸ਼ਰਾਂ ਲਈ ਅਨੰਦ ਲੈਣ ਵਾਲਾ ਫੋਟੋਗ੍ਰਾਫੀ ਅਤੇ ਕਾਵਿ ਲੇਖਣ ਮੁਕਾਬਲੇ 19 ਤੋਂ 31 ਮਾਰਚ ਤੱਕ ਕਰਵਾਏ ਜਾ ਰਹੇ ਹਨ। ਜਿਸ ਦੀ ਸ਼ੁਰੂਆਤ ਅੱਜ ਚੰਡੀਗੜ੍ਹ ਕਲੱਬ ਵਿੱਚ ਹੋ ਗਈ ਹੈ। ਇਸ ਬਾਰੇ ਡਾ. ਅਨੂ ਦੁਆ ਨੇ ਦੱਸਿਆ ਕਿ ਫੋਟੋਗ੍ਰਾਫੀ ਮੁਕਾਬਲਿਆਂ ਵਿੱਚ ਪੇਸ਼ੇਵਰ ਅਤੇ ਅਮੇਚਰ ਦੋ ਸ਼੍ਰੇਣੀਆਂ ਹੋਣਗੀਆਂ। ਜਿਸ ਵਿੱਚ ਹਿੱਸਾ ਲੈਣ ਵਾਲੇ ਫੋਟੋਗ੍ਰਾਫਰ ਬਸੰਤ ਰੁੱਤ ’ਤੇ ਆਧਾਰਿਤ ਖਿੱਚੀਆਂ ਤਸਵੀਰਾਂ ਪੇਸ਼ ਕਰਨਗੇ। ਡਾ. ਅਰਚਨਾ ਆਰ ਸਿੰਘ, ਕਵਿਤਰੀ ਅਤੇ ਪ੍ਰੋਫੈਸਰ ਸਕੂਲ ਆਫ਼ ਕਮਿਊਨੀਕੇਸ਼ਨ ਪੀਯੂ ਨੇ ਦੱਸਿਆ ਕਿ ਅਪਰੈਲ ਮਹੀਨੇ ਵਿੱਚ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ।