ਵਿਵੇਕ ਸ਼ਰਮਾ
ਚੰਡੀਗੜ੍ਹ, 16 ਅਕਤੂਬਰ
ਹੁਣ ਨੌਜਵਾਨਾਂ ਵਿੱਚ ਵੀ ਪਿੱਠ ਦਰਦ ਦੀ ਸ਼ਿਕਾਇਤ ਵਧਣ ਲੱਗੀ ਹੈ। ਇਸ ਲਈ ਜ਼ਿੰਮੇਵਾਰ ਕਾਫੀ ਹੱਦ ਤੱਕ ਸਾਡੇ ਸੌਣ ਅਤੇ ਬੈਠਣ ਦਾ ਗ਼ਲਤ ਤਰੀਕਾ ਹੈ। ਖਾਸ ਤੌਰ ‘ਤੇ ਕੰਪਿਊਟਰ, ਲੈਪਟਾਪ ‘ਤੇ ਕੰਮ ਕਰਨ ਵਾਲੇ ਲੋਕ ਇਸ ਦਰਦ ਤੋਂ ਜ਼ਿਆਦਾ ਪ੍ਰੇਸ਼ਾਨ ਹਨ। ਪੀਜੀਆਈ ਪੇਨ ਕਲੀਨਿਕ ਦੇ ਇੰਚਾਰਜ ਅਤੇ ਪ੍ਰੋਫੈਸਰ ਬਬੀਤਾ ਘਈ, ਸਹਾਇਕ ਪ੍ਰੋਫ਼ੈਸਰ ਡਾ. ਵਰੁਣ ਸਿੰਗਲਾ, ਸਹਾਇਕ ਪ੍ਰੋਫ਼ੈਸਰ ਡਾ. ਦੀਪਿਕਾ ਗੋਇਲ, ਡਾ. ਰਜਨੀ ਸ਼ਰਮਾ ਨੇ ਅੱਜ ‘ਬੈਂਕ ਕੇਅਰ ਬੁੱਕ- ਆਲ ਯੂ ਨੀਡ ਫ਼ਾਰ ਹੈਲਥੀ ਬੈਕ’ ਕਿਤਾਬ ਲਾਂਚ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਕਿਤਾਬ ਰਾਹੀਂ ਪਿੱਠ ਦਰਦ ਦੇ ਕਾਰਨ ਤੇ ਦਰਦ ਤੋਂ ਬਚਣ ਦੇ ਢੰਗ ਦੱਸੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ 50-60 ਸਾਲ ਦੀ ਉਮਰ ਦੇ ਲੋਕਾਂ ਨੂੰ ਇਸ ਦਰਦ ਹੁੰਦਾ ਸੀ ਪਰ ਹੁਣ 30-40 ਸਾਲ ਦੀ ਉਮਰ ਦੇ ਲੋਕਾਂ ਨੂੰ ਇਸ ਦਾ ਜ਼ਿਆਦਾ ਖ਼ਤਰਾ ਹੈ। ਸੌਣ ਅਤੇ ਉੱਠਣ ਦੇ ਤਰੀਕਿਆਂ ਦੇ ਨਾਲ-ਨਾਲ ਕੰਮ ਵਾਲੀ ਥਾਂ ਨੂੰ ਸਹੀ ਢੰਗ ਨਾਲ ਵਿਵਸਥਿਤ ਕਰਕੇ ਪਿੱਠ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।