ਕੁਰਨੂਲ ਸ਼ਹਿਰ ਦੇ ਕੌਂਸਲਰਾਂ ਵੱਲੋਂ ਚੰਡੀਗੜ੍ਹ ਦਰਸ਼ਨ : The Tribune India

ਕੁਰਨੂਲ ਸ਼ਹਿਰ ਦੇ ਕੌਂਸਲਰਾਂ ਵੱਲੋਂ ਚੰਡੀਗੜ੍ਹ ਦਰਸ਼ਨ

ਕੁਰਨੂਲ ਸ਼ਹਿਰ ਦੇ ਕੌਂਸਲਰਾਂ ਵੱਲੋਂ ਚੰਡੀਗੜ੍ਹ ਦਰਸ਼ਨ

ਸੈਕਟਰ 17 ਦੇ ਇੰਟੀਗ੍ਰੇਟਡ ਕਮਾਨ ਐਂਡ ਕੰਟਰੋਲ ਸੈਂਟਰ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਆਂਧਰਾ ਪ੍ਰਦੇਸ਼ ਦੇ ਕੌਂਸਲਰ।

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 30 ਸਤੰਬਰ

ਆਂਧਰਾ ਪ੍ਰਦੇਸ਼ ਦੇ ਕੁਰਨੂਲ ਸ਼ਹਿਰ ਦੀ ਨਗਰ ਨਿਗਮ ਦੇ 42 ਕੌਂਸਲਰਾਂ ਅਤੇ ਅਧਿਕਾਰੀਆਂ ਦੇ ਵਫਦ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਮੇਅਰ ਬੋਯਾ ਯੇਲਾ ਰਮੱਈਆ ਦੀ ਅਗਵਾਈ ਹੇਠ ਚੰਡੀਗੜ੍ਹ ਪਹੁੰਚੇ ਇਸ ਵਫ਼ਦ ਦਾ ਅੱਜ ਸਵੇਰੇ ਸੈਕਟਰ 17 ਸਥਿਤ ਨਗਰ ਨਿਗਮ ਦੇ ਮੁੱਖ ਭਵਨ ਵਿਖੇ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਸਵਾਗਤ ਕੀਤਾ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਪ੍ਰੋਜੈਕਟਾਂ ਅਤੇ ਹੋਰ ਗਤੀਵਿਧੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ।

ਮੇਅਰ ਸਰਬਜੀਤ ਕੌਰ ਨੇ ਸੌਲਿਡ ਵੇਸਟ ਮੈਨੇਜਮੈਂਟ ਸਿਸਟਮ, ਸੜਕਾਂ, ਵਾਟਰ ਸਪਲਾਈ, ਗਾਰਡਨ ਅਤੇ ਗ੍ਰੀਨ ਬੈਲਟਸ, ਸਟਰੀਟ ਲਾਈਟਾਂ, ਟਰਸ਼ਰੀ ਟ੍ਰੀਟਿਡ ਵਾਟਰ ਸਪਲਾਈ, ਸੀ ਐਂਡ ਡੀ ਵੇਸਟ ਦੀ ਪ੍ਰੋਸੈਸਿੰਗ, ਪ੍ਰਾਪਰਟੀ ਟੈਕਸ, ਗਊਸ਼ਾਲਾਵਾਂ ਦੇ ਪ੍ਰਬੰਧਨ, ਵਿਕਰੇਤਾ ਪੁਨਰਵਾਸ ਪ੍ਰਣਾਲੀ ਅਤੇ ਨਿਗਮ ਦੇ ਹੋਰ ਪ੍ਰਾਜੈਕਟਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਮੀਟਿੰਗ ਤੋਂ ਬਾਅਦ ਵਫ਼ਦ ਨੇ ਵਾਟਰ ਵਰਕਸ ਸੈਕਟਰ 39, ਐਮਆਰਐਫ ਸਟੇਸ਼ਨ, ਸੀਵਰੇਜ ਟਰੀਟਮੈਂਟ ਪਲਾਂਟ, ਸੀ ਐਂਡ ਡੀ ਵੇਸਟ ਪਲਾਂਟ ਸਨਅਤੀ ਖੇਤਰ, ਪੀਐਚ-1 ਅਤੇ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ ਸੈਕਟਰ 17 ਸਮੇਤ ਨਗਰ ਨਿਗਮ ਦੇ ਹੋਰ ਵੱਖ-ਵੱਖ ਪ੍ਰਾਜੈਕਟਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਚੰਡੀਗੜ੍ਹ ਨਗਰ ਨਿਗਮ ਦੇ ਨੋਡਲ ਅਫਸਰਾਂ ਦੀ ਅਗਵਾਈ ਵਾਲੀਆਂ ਵੱਖ-ਵੱਖ ਟੀਮਾਂ ਨੇ ਆਪੋ-ਆਪਣੇ ਸਥਾਨਾਂ ’ਤੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਕੁਰਨੂਲ ਦੇ ਮੇਅਰ ਅਤੇ ਕੌਂਸਲਰਾਂ ਨੇ ਸਾਫ਼-ਸੁਥਰੇ ਪਾਰਕਾਂ, ਯੋਜਨਾਬੱਧ ਬਾਜ਼ਾਰਾਂ ਅਤੇ ਸੜਕਾਂ ਦੇ ਕਿਨਾਰਿਆਂ ‘ਤੇ ਬਿਨਾਂ ਕਿਸੇ ਕਬਜ਼ੇ ਸਮੇਤ ਚੰਡੀਗੜ੍ਹ ਦੀ ਸੁੰਦਰਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬਾਗਬਾਨੀ ਵਿੰਗ ਦੀ ਵਿਸ਼ੇਸ਼ ਤੌਰ ‘ਤੇ ਸ਼ਹਿਰ ਦੇ 1800 ਤੋਂ ਵੱਧ ਨੇਬਰਹੁੱਡ ਪਾਰਕਾਂ ਦੀ ਸਾਂਭ-ਸੰਭਾਲ ਲਈ ਸ਼ਲਾਘਾ ਕੀਤੀ। ਕੁਰਨੂਲ ਦੇ ਵਫਦ ਨੇ ਸ਼ਹਿਰ ਦੀ ਸਫ਼ਾਈ ਅਤੇ ਠੋਸ ਕੂੜਾ ਪ੍ਰਬੰਧਨ ਪ੍ਰਣਾਲੀ ਦੀ ਵੀ ਸ਼ਲਾਘਾ ਕੀਤੀ ਜਿਸ ਵਿੱਚ ਐਸਟੀਪੀ ਦੇ ਪ੍ਰਬੰਧਨ ਅਤੇ ਸ਼ਹਿਰ ਵਿੱਚ ਐਮਆਰਐਫ ਸਟੇਸ਼ਨਾਂ ਨੂੰ ਚਲਾਉਣਾ ਸ਼ਾਮਲ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All