ਘਨੌਲੀ (ਪੱਤਰ ਪ੍ਰੇਰਕ): ਨੇੜਲੇ ਇਤਿਹਾਸਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੀ ਉਸਾਰੀ ਕਰਵਾਉਣ ਵਾਲੇ ਸੰਤ ਅਜੀਤ ਸਿੰਘ ਦੀ ਯਾਦ ਵਿੱਚ ਪੁਰਾਣੇ ਸੇਵਾਦਾਰਾਂ ਤੇ ਇਲਾਕੇ ਦੇ ਸ਼ਰਧਾਲੂਆਂ ਦੁਆਰਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋਂ ਬਾਅਦ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਮਲਕੀਤ ਸਿੰਘ ਪਪਰਾਲੀ ਦੇ ਢਾਡੀ ਜਥੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਢਾਡੀ ਵਾਰਾਂ ਤੇ ਕੀਰਤਨ ਸੁਣਾ ਕੇ ਨਿਹਾਲ ਕੀਤਾ।