ਅਦਾਕਾਰ ਨਾਹਰ ਦੀ ਮੌਤ ਸਬੰਧੀ ਸੀਬੀਆਈ ਜਾਂਚ ਮੰਗੀ

ਅਦਾਕਾਰ ਨਾਹਰ ਦੀ ਮੌਤ ਸਬੰਧੀ ਸੀਬੀਆਈ ਜਾਂਚ ਮੰਗੀ

ਪੰਚਕੂਲਾ: ਕਾਲਕਾ ਨਿਵਾਸੀ ਅਦਾਕਾਰ ਸੰਦੀਪ ਨਾਹਰ ਨੂੰ ਇਨਸਾਫ ਦਵਾਉਣ ਵਾਸਤੇ ਬਾਲਮੀਕੀ ਸਮਾਜ ਵੱਲੋਂ ਨਾਹਰ ਨਿਵਾਸ ’ਤੇ ਬੈਠਕ ਕੀਤੀ। ਇਸ ਦੌਰਾਨ ਪਰਿਵਾਰ ਨੇ ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਹੁੰਦਿਆਂ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ। ਸਮਾਜ ਦੇ ਉੱਪ ਪ੍ਰਧਾਨ ਗੋਲਡੀ ਬਾਲਮੀਕ ਨੇ ਕਿਹਾ ਕਿ ਸੰਦੀਪ ਦੀ ਮੌਤ ਨੂੰ ਇੱਕ ਹਫ਼ਤਾ ਹੋ ਗਿਆ ਹੈ ਅਤੇ ਉਸ ਦੀ ਪਤਨੀ ਅਤੇ ਸੱਸ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਦੀਪ ਨੂੰ ਨਿਆਂ ਨਾ ਮਿਲਿਆ ਤਾਂ ਪਰਿਵਾਰ ਤੇ ਬਾਲਮੀਕੀ ਸਮਾਜ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All