ਚੰਡੀਗੜ੍ਹ: ਇੱਥੋਂ ਦੇ ਮੱਧਿਆ ਮਾਰਗ ’ਤੇ ਸੁਖਨਾ ਬਰਿੱਜ ਨੇੜੇ ਤੋਂ ਦੋ ਨੌਜਵਾਨ ਥ੍ਰੀ ਵ੍ਹੀਲਰ ਚਾਲਕ ਨੂੰ ਘੇਰ ਕੇ ਉਸ ਤੋਂ ਨਕਦੀ ਅਤੇ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-26 ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਹ ਕੇਸ ਰਾਜ ਦੇਵ ਸਾਹਾ ਵਾਸੀ ਸੈਕਟਰ-52 ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਥ੍ਰੀ-ਵ੍ਹੀਲਰ ਚਲਾਉਂਦਾ ਹੈ ਜਿਸ ਨੂੰ ਦੋ ਨੌਜਵਾਨਾਂ ਨੇ ਘੇਰ ਕੇ ਉਸ ਤੋਂ 800 ਰੁਪਏ ਨਕਦੀ ਅਤੇ ਸਵਾਰੀ ਤੋਂ ਬੈਗ ਖੋਹ ਲਿਆ ਤੇ ਫ਼ਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। -ਟ੍ਰਬਿਿਊਟ ਨਿਊਜ਼ ਸਰਵਿਸ