ਪੱਤਰ ਪ੍ਰੇਰਕ
ਲਾਲੜੂ, 8 ਜੂਨ
ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਬੈਚਿਰਾਗ ਮੋਜ਼ਾ ਕੋਲੀਮਾਜਰਾ ਦੇ ਰਕਬੇ ’ਚ ਸਰਕਾਰੀ ਜ਼ਮੀਨ ਤੋਂ ਦਰੱਖਤਾਂ ਦੀ ਨਾਜਾਇਜ਼ ਕਟਾਈ ਦੇ ਮਾਮਲੇ ਵਿੱਚ ਕੌਂਸਲ ਦੇ ਸਾਬਕਾ ਪ੍ਰਧਾਨ ਬੁੱਲੂ ਸਿੰਘ ਰਾਣਾ ਵੱਲੋਂ ਡੇਰਾਬਸੀ ਦੀ ਅਦਾਲਤ ਵਿੱਚ ਕੌਂਸਲ ਦੀ ਮੌਜੂਦਾ ਪ੍ਰਧਾਨ, ਉਸ ਦੇ ਪਤੀ, ਤਤਕਾਲੀ ਈ.ਓ ਅਤੇ ਹੋਰ ਅਧਿਕਾਰੀਆਂ ਖਿਲਾਫ ਸੀ.ਆਰ.ਪੀ.ਸੀ ਦੀ ਧਾਰਾ 156(3) ਦੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਅਦਾਲਤ ਨੇ ਐੱਸ.ਐੱਚ.ਓ ਲਾਲੜੂ ਨੂੰ ਇਸ ਕੇਸ ਦੀ ਸਹੀ ਜਾਂਚ ਕਰਨ ਤੋਂ ਬਾਅਦ ਪੂਰੀ ਰਿਪੋਰਟ 25 ਜੁਲਾਈ ਤੱਕ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।