ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 2 ਅਗਸਤ
ਪੁਲੀਸ ਨੇ ਪਾਵਰਕੌਮ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਫਰੈਂਡਸ ਐਨਕਲੇਵ ਕਲੋਨੀ ਵਸਨੀਕ ਦੋ ਭਰਾਵਾਂ ਖ਼ਿਲਾਫ਼ ਕਲੋਨੀ ਨੂੰ ਸਪਲਾਈ ਹੋਣ ਵਾਲੀ ਬਿਜਲੀ ਦੀ ਤਾਰ ਕੱਟਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਕਲੋਨੀ ਦੇ ਵਸਨੀਕ ਦੋ ਭਰਾ ਰੁਦਰਿਸਟ ਸ਼ੁਕਲਾ ਅਤੇ ਬਰਿਜ ਨਾਥ ਸ਼ੁਕਲਾ ਵਾਸੀ ਮਕਾਨ ਨੰਬਰ 14 ਫਰੈਂਡਸ ਖ਼ਿਲਾਫ਼ ਐਨਕਲੇਵ ਕਲੋਨੀ ਵਿੱਚ ਸਪਲਾਈ ਹੋਣ ਵਾਲੀ ਬਿਜਲੀ ਦੀ ਤਾਰ ਨੂੰ ਕੱਟਣ ਦੇ ਦੋਸ਼ ’ਚ ਕੇਸ ਦਰਜ ਕੀਤਾ। ਪੁਲੀਸ ਨੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।