ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 24 ਫਰਵਰੀ
ਨਵਾਂ ਗਾਉਂ ’ਚ ਪਲਾਟ ’ਤੇ ਕਬਜ਼ੇ ਨੂੰ ਲੈ ਕੇ ਬੀਤੀ ਕੱਲ੍ਹ ਦੋ ਧਿਰਾਂ ’ਚ ਝਗੜਾ ਹੋ ਗਿਆ। ਦੋਨਾਂ ਧਿਰਾਂ ਦਾ ਇੱਕ-ਇੱਕ ਵਿਅਕਤੀ ਜ਼ਖਮੀਂ ਵੀ ਹੋਇਆ। ਕੌਂਸਲਰ ਕੁਲਵਿੰਦਰ ਕੌਰ ਦੇ ਪਤੀ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਤੇ ਉਸ ਦੇ ਭਰਾ ਅਵਤਾਰ ਸਿੰਘ ਨੂੰ ਇੱਕ ਕਮਰੇ ’ਚ ਬੰਦ ਕਰ ਕੇ ਕੁੱਟਮਾਰ ਕੀਤੀ ਪਰ ਪੁਲੀਸ ਨੇ ਅੱਜ ਦੋਨਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤਾ ਹੈ। ਰੋਸ ਵਜੋਂ ਮਨਜੀਤ ਸਿੰਘ ਦੀ ਧਿਰ ਦੇ ਹਮਾਇਤੀਆਂ ਵੱਲੋਂ ਨਵਾਂ ਗਾਉਂ ਦੇ ਪੂਰੇ ਬਾਜ਼ਾਰ ’ਚ ਪੰਜਾਬ ਪੁਲੀਸ ਖ਼ਿਲਾਫ਼ ਚੰਡੀਗੜ੍ਹ ਹੱਦ ਤੱਕ ਪੈਦਲ ਰੋਸ ਮਾਰਚ ਕੀਤਾ ਗਿਆ। ਖਰੜ ਦੇ ਕਾਂਗਰਸੀ ਆਗੂ ਵਿਜ਼ੈ ਸ਼ਰਮਾ ਟਿੰਕੂ ਨੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਪ੍ਰਾਪਤ ਕੀਤਾ।