ਹਰਜੀਤ ਸਿੰਘ
ਜ਼ੀਰਕਪੁਰ, 5 ਜਨਵਰੀ
ਛੱਤਬੀੜ ਚਿੜੀਆਘਰ ਵਿੱਚ ਕਰੋਨਾ ਵੈਕਸੀਨ ਦੀ ਦੋਵੇਂ ਡੋਜ਼ ਲੱਗਾ ਚੁੱਕੇ ਸੈਲਾਨੀ ਹੀ ਦਾਖ਼ਲਾ ਲੈ ਸਕਣਗੇ। ਜਾਣਕਾਰੀ ਅਨੁਸਾਰ ਲੰਘੇ ਦਿਨਾਂ ਤੋਂ ਛੱਤਬੀੜ ਚਿੜੀਆਘਰ ਵਿੱਚ ਸੈਲਾਨੀਆਂ ਦੀ ਭਾਰੀ ਹਜੂਮ ਉਮੜ ਰਿਹਾ ਸੀ। ਇਸ ਸਬੰਧੀ ਅੱਜ ਨਾਇਬ ਤਹਿਸੀਲਦਾਰ ਦੀ ਅਗਵਾਈ ਹੇਠ ਇਕ ਟੀਮ ਨੇ ਛੱਤਬੀੜ ਚਿੜੀਆਘਰ ਦਾ ਦੌਰਾ ਕਰਕੇ ਉਥੇ ਕਰੋਨਾ ਨਿਯਮਾਂ ਸਬੰਧੀ ਪੂਰੇ ਪ੍ਰਬੰਧਾਂ ਦੀ ਬਰੀਕੀ ਨਾਲ ਜਾਂਚ ਕਰਨ ਕੀਤੀ। ਨਵੇਂ ਹੁਕਮਾਂ ਅਨੁਸਾਰ ਛੱਤਬੀੜ ਚਿੜੀਆਘਰ ਵਿੱਚ ਸੈਲਾਨੀ ਹੁਣ ਤਿੰਨ ਵੱਖ ਵੱਖ ਪੜਾਵਾਂ ਵਿੱਚ ਦਾਖ਼ਲ ਹੋ ਸਕਣਗੇ। ਇਨ੍ਹਾਂ ਵਿੱਚ ਸਵੇਰ ਸਾਢੇ ਨੌਂ ਤੋਂ ਸਾਢੇ 11 ਵਜੇ ਤੱਕ ਪਹਿਲਾ ਪੜਾਅ, ਇਸੇ ਤਰ੍ਹਾਂ 12 ਵਜੇ ਤੋਂ ਦੋ ਵਜੇ ਤੱਕ ਦੂਜਾ ਪੜਾਅ ਜਿਸ ਮਗਰੋਂ ਢਾਈ ਵਜੇ ਤੋਂ ਸਾਢੇ ਚਾਰ ਵਜੇ ਤੱਕ ਤੀਜੇ ਪੜਾਅ ਦੀ ਵਿਵਸਥਾ ਕੀਤੀ ਹੈ। ਹਰੇਕ ਪੜਾਅ ਵਿੱਚ ਵਧ ਤੋਂ ਵਧ 1800 ਸੈਲਾਨੀਆਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਏਗੀ।