ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਸ਼ਾਸਤ ਐੱਮਸੀਡੀ ਨੇ ਆਪਣੇ ਲੋਕਾਂ ਤੇ ਇੱਕ ਨਿੱਜੀ ਕਲੀਨਿਕ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਜ਼ਮੀਨ ਮੁਫਤ ਦੇਣ ਦਾ ਫੈਸਲਾ ਕੀਤਾ ਹੈ। ਪਹਿਲੀ ਸਤੰਬਰ ਨੂੰ ਐੱਨਡੀਐੱਮਸੀ ਦੀ ਸਥਾਈ ਕਮੇਟੀ ਵਿੱਚ ਲਿਆਂਦਾ ਗਿਆ ਮਤਾ ਪਾਸ ਕਰ ਦਿੱਤਾ ਗਿਆ ਹੈ। ਮਤੇ ’ਚ ਸਪਸ਼ਟ ਲਿਖਿਆ ਗਿਆ ਹੈ ਕਿ ਐੱਨਡੀਐੱਮਸੀ ਖਾਲੀ ਇਮਾਰਤ ਤੇ ਜ਼ਮੀਨ ਦਾ ਲਾਇਸੈਂਸ ਬਿਨਾਂ ਕਿਸੇ ਫੀਸ ਦੇ ਦੇਵੇਗੀ। ਇਹ ਦੁਨੀਆ ਦਾ ਪਹਿਲਾ ਲਾਇਸੈਂਸ ਹੋਵੇਗਾ ਜਿਸ ਤਹਿਤ ਕਰੋੜਾਂ ਰੁਪਏ ਦੀ ਜ਼ਮੀਨ ਇਸ ਦੇ ਲੋਕਾਂ ਨੂੰ ਬਿਨਾਂ ਕਿਸੇ ਫੀਸ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਐਮਸੀਡੀ ਤੋਂ ਭੱਜਣ ਦੀ ਤਿਆਰੀ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ ਇਹ ਇੱਕ ਪੈਸਾ ਦੀ ਕੀਮਤ ’ਤੇ ਸਾਰੀ ਸੰਪਤੀ ਤੇ ਆਮਦਨੀ ਦੇ ਸਰੋਤਾਂ ਨੂੰ ਵੰਡਣ ਦੀ ਤਿਆਰੀ ਕਰ ਰਹੀ ਹੈ। ਭਾਰਦਵਾਜ ਨੇ ਕਿਹਾ ਕਿ ਭਾਜਪਾ ਐੱਮਸੀਡੀ ਤੋਂ ਭੱਜਣ ਦੀ ਤਿਆਰੀ ਕਰ ਰਹੀ ਹੈ। ਐਮਸੀਡੀ ਆਪਣੇ ਲੋਕਾਂ ਨੂੰ ਇੱਕ ਪੈਸੇ ਦੀ ਕੀਮਤ ‘ਤੇ ਸਾਰੀ ਸੰਪਤੀ ਤੇ ਆਮਦਨੀ ਦੇ ਸਰੋਤਾਂ ਨੂੰ ਵੰਡਣ ਦੀਆਂ ਤਿਆਰੀਆਂ ਕਰ ਰਹੀ ਹੈ। ਹਰ ਮਹਿੰਗੀ ਜ਼ਮੀਨ ਨੂੰ ਸਸਤੇ ਭਾਅ ਤੇ ਵੇਚਣਾ, ਹਸਪਤਾਲਾਂ ਦੀ ਨਿਲਾਮੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਐਮਸੀਡੀ ਦੇ ਸਾਰੇ ਪਾਰਕ ਇਸਦੇ ਅੰਦਰ ਦੁਕਾਨਾਂ ਖੋਲ੍ਹਣ ਖਾਣਾ ਵਿਕਰੇਤਾਵਾਂ ਨੂੰ ਸੜਕਾਂ ਸੌਂਪ ਕੇ ਪੈਸਾ ਕਮਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡਿਸਪੈਂਸਰੀ, ਮੈਡੀਕਲ ਸੈਂਟਰ, ਮੈਟਰਨਿਟੀ ਸੈਂਟਰ, ਚੈਸਟ ਕਲੀਨਿਕ ਕੋਲ ਕਈ ਹਜ਼ਾਰ ਕਰੋੜ ਰੁਪਏ ਦੀ ਸੰਪਤੀ ਹੈ, ਪ੍ਰਸਤਾਵ ਪਾਸ ਕਰਕੇ, ਇੱਕ ਸਕੀਮ ਕੱਢੀ ਗਈ ਹੈ ਕਿ ਸਾਰੀਆਂ ਜਾਇਦਾਦਾਂ ਉਨ੍ਹਾਂ ਦੇ ਅਜ਼ੀਜ਼ਾਂ ਨੂੰ ਘੱਟ ਕੀਮਤਾਂ ’ਤੇ ਨਹੀਂ ਬਲਕਿ ਮੁਫਤ ਵਿੱਚ ਦਿੱਤੀਆਂ ਜਾਣਗੀਆਂ।