ਖਰੜ: ਪੌਂਟਾ ਸਾਹਿਬ ਵਿਖੇ ਸਾਲਾਨਾ ਰੋਟਰੀ ਡਿਸਟ੍ਰਿਕਟ ਐਵਾਰਡ ਸਮਾਰੋਹ ਕਰਵਾਇਆ ਗਿਆ, ਜਿੱਥੇ ਰੋਟਰੀ ਕਲੱਬ ਖਰੜ ਨੂੰ ਉਨ੍ਹਾਂ ਦੇ ਜ਼ੋਨ ਦਾ ਸਰਵੋਤਮ ਕਲੱਬ ਐਲਾਨਿਆ ਗਿਆ। ਇਸ ਤੋਂ ਇਲਾਵਾ ਰੋਟੇਰੀਅਨ ਨਿਤਿਨ ਗਰਗ ਨੂੰ ਸਰਵੋਤਮ ਪ੍ਰਧਾਨ, ਰੋਟੇਰੀਅਨ ਅਮਨਦੀਪ ਗਰਗ ਨੂੰ ਸਰਵੋਤਮ ਸਕੱਤਰ, ਰੋਟੇਰੀਅਨ ਕਮਲਦੀਪ ਸਿੰਘ ਟਿਵਾਣਾ, ਵਿਕਾਸ ਸ਼ੁਕਲਾ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਰੇਖੀ ਨੂੰ ਸਰਵੋਤਮ ਰੋਟੇਰੀਅਨ ਐਲਾਨਿਆ ਗਿਆ। ਕਲੱਬ ਨੇ ਸਾਲ 2022-23 ਲਈ ਸਰਵੋਤਮ ਪ੍ਰਾਜੈਕਟ ‘ਮਿਆਵਾਕੀ ਫਾਰੈਸਟ’ ਅਤੇ ਸ਼ਾਨਦਾਰ ਪ੍ਰਾਜੈਕਟ ‘ਅੱਖਾਂ ਦਾਨ’ ਵਿੱਚ ਇਨਾਮ ਵੀ ਜਿੱਤੇ। ਕਲੱਬ ਦੇ ਪੀਡੀਜੀ ਮਨਮੋਹਨ ਸਿੰਘ ਅਤੇ ਏਜੀ ਵਿਨੈ ਰਾਜਪੂਤ ਨੂੰ ਵੀ ਜ਼ਿਲ੍ਹਾ ਗਵਰਨਰ ਰੋਟੇਰੀਅਨ ਵੇਦ ਪ੍ਰਕਾਸ਼ ਕਾਲਟਾ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਰੋਟੇਰੀਅਨ ਨੀਲਮ ਤਾਂਗੜੀ ਤੇ ਰੋਟੇਰੀਅਨ ਐੱਸ.ਆਈ.ਐੱਸ. ਕੋਰਾ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ