ਚੰਡੀਗੜ੍ਹ: ਚੰਡੀਗੜ੍ਹ ਦੀ ਜੰਮਪਲ 8 ਸਾਲਾ ਬਾਨੀ ਨਾਥ ਦੀ ਡਾਂਸ ਦੇ ਖੇਤਰ ਵਿੱਚ ਕਰਵਾਏ ਜਾਂਦੇ ਟੀਵੀ ਰੀਐਲਟੀ ਸ਼ੋਅ ‘ਡਾਂਸ ਦੀਵਾਨੇ ਜੂਨੀਅਰਜ਼’ ਵਿੱਚ ਚੋਣ ਹੋਈ ਹੈ। ਸਿਟੀ ਬਿਊਟੀਫੁੱਲ ਦੀ ਰਹਿਣ ਵਾਲੀ ਬਾਨੀ ਦੀ ਚੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਅਤੇ ਸ਼ਹਿਰ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਬਾਨੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਡਾਂਸ ਦੀ ਸਿਖਲਾਈ ਲੈ ਰਹੀ ਹੈ, ਜਿਸ ਨੇ ਹੀਪ-ਹੌਪ, ਪੋਪਿੰਗ, ਫਰੀ ਸਟਾਈਲ ਅਤੇ ਹੋਰਾਂ ਵਿਧੀਆਂ ਦੇ ਡਾਂਸ ਦੀ ਸਿਖਲਾਈ ਲਈ ਹੈ। ਉਸ ਦੇ ਪਿਤਾ ਵੀ ਸੰਗੀਤ ਜਗਤ ਵਿੱਚ ਕੰਮ ਕਰਦੇ ਹਨ ਅਤੇ ਮਾਤਾ ਘਰੇਲੂ ਕੰਮ ਕਰਦੀ ਹੈ। ਇੰਨਾ ਹੀ ਨਹੀਂ ਬਾਨੀ ਨਾਥ ਦੀ ਦਾਦੀ ਵੀ ਸੂਫੀ ਗਾਇਕਾ ਹੈ। ਬਾਨੀ ਨੇ ਦੱਸਿਆ ਕਿ ‘ਡਾਂਸ ਦੀਵਾਨੇ ਜੂਨੀਅਰਜ਼’ ਵਿੱਚ ਜਾਣਾ ਉਸ ਦਾ ਸਪਨਾ ਸੀ ਤੇ ਹੁਣ ਉਹ ਹੋਰ ਮਿਹਨਤ ਕਰਕੇ ਭਵਿੱਖ ਵਿੱਚ ਚੰਡੀਗੜ੍ਹ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰੇਗੀ। -ਟਨਸ