ਪੱਤਰ ਪ੍ਰੇਰਕ
ਪੰਚਕੂਲਾ, 28 ਅਕਤੂਬਰ
ਬਲਾਕ ਰਾਏਪੁਰਰਾਣੀ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸੁਰੱਖਿਆ ਅਧਿਕਾਰੀ ਡਾ. ਗੌਰਵ ਸ਼ਰਮਾ ਅਤੇ ਸਿਹਤ ਕਰਮਚਾਰੀਆਂ ਦੀ ਟੀਮ ਨੇ ਸ਼ਹਿਰ ਦੀਆਂ ਮਠਿਆਈਆਂ ਦੀਆਂ ਦੁਕਾਨਾਂ, ਡੇਅਰੀਆਂ, ਕਰਿਆਨੇ ਦੀਆਂ ਦੁਕਾਨਾਂ ਅਤੇ ਕੋਲਡ ਸਟੋਰਾਂ ਤੇ ਫੈਕਟਰੀਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਖ਼ੁਰਾਕੀ ਵਸਤਾਂ ਦੇ ਨਮੂਨੇ ਲੈ ਕੇ ਜਾਂਚ ਵਾਸਤੇ ਭੇਜੇ ਗਏ। ਫੂਡ ਸੁਰੱਖਿਆ ਅਧਿਕਾਰੀ ਨੇ ਕਰੀਬ 25 ਕਿਲੋ ਮਠਿਆਈ ਵੀ ਨਸ਼ਟ ਕਰਵਾਈ ਤੇ ਮਠਿਆਈ ਵੇਚਣ ਅਤੇ ਬਣਾਉਣ ਵਾਲੇ ਦੁਕਾਨਦਾਰਾਂ ਅਤੇ ਫੈਕਟਰੀਆਂ ਵਾਲਿਆਂ ਨੂੰ ਤਾਜ਼ਾ ਅਤੇ ਸ਼ੁੱਧ ਵਸਤਾਂ ਵੇਚਣ ਦੀ ਤਾਕੀਦ ਕੀਤੀ।