ਚੰਡੀਗੜ੍ਹ (ਮੁਕੇਸ਼ ਕੁਮਾਰ): ਇੱਥੋਂ ਦੇ ਸੈਕਟਰ 5 ਸਥਿਤ ਗੁਰਦੁਆਰਾ ਗੁਰੂ ਸਾਹਿਬ ਦੇ ਬਾਬਾ ਪ੍ਰੀਤਪਾਲ ਸਿੰਘ ਦੇ ਬੇਟੇ ਅਨੰਤ ਗੁਰਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਗੁਰਪਾਲ ਆਪਣੀ ਕਾਰ ਵਿੱਚ ਪੈਟਰੋਲ ਭਰਵਾ ਕੇ ਵਾਪਸ ਘਰ ਆ ਰਿਹਾ ਸੀ। ਉਸ ਦੀ ਕਾਰ ਸੈਕਟਰ 4 ਸਥਿਤ ਐੱਮਐੱਲਏ ਹਾਸਟਲ ਨੇੜੇ ਬੇਕਾਬੂ ਹੋ ਕੇ ਖੰਭੇ ਨਾਲ ਟਕਰਾ ਗਈ। ਹਾਦਸਾ ਲੰਘੀ ਦੇਰ ਰਾਤ ਵੇਲੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਮੌਕੇ ਤੇ ਪਹੁੰਚੀ ਪੁਲੀਸ ਨੇ ਫੱਟੜ ਹੋਏ ਗੁਰਪਾਲ ਨੂੰ ਇਲਾਜ ਲਈ ਪੀਜੀਆਈ ਪਹੁੰਚਾਇਆ ਜਿਥੇ ਡਾਕਟਰਾਂ ਨੇ ਗੁਰਪਾਲ ਨੂੰ ਮ੍ਰਿਤਕ ਐਲਾਨ ਦਿੱਤਾ।