ਪੰਚਕੂਲਾ: ਇਥੋਂ ਦੇ ਏਸੀਪੀ ਵਿਜੈ ਨਹਿਰਾ ਨੇ ਡਿਪਟੀ ਕਮਿਸਨਰ (ਪੁਲੀਸ) ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਇਸ ਅਸਤੀਫੇ ਤੋਂ ਬਾਅਦ ਪੰਚਕੂਲਾ ਪੁਲੀਸ ਦੇ ਅਧਿਕਾਰੀਆਂ ਉੱਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਏਸੀਪੀ ਵਿਜੈ ਨਹਿਰਾ ਵੱਲੋਂ ਭੇਜੇ ਗਏ ਅਸਤੀਫੇ ਵਿੱਚ ਕਿਹਾ ਗਿਆ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣਾ ਅਸਤੀਫਾ ਦੇ ਰਹੇ ਹਨ ਤੇ ਉਹ ਪੁਲੀਸ ਨੂੰ ਆਪਣੀਆਂ ਸੇਵਾਵਾਂ ਨਹੀਂ ਦੇ ਸਕਣਗੇ। ਦੂਜੇ ਪਾਸੇ ਪੁਲੀਸ ਕਮਿਸ਼ਨਰ ਨੇ ਜ਼ਿਲ੍ਹਾ ਪੱਧਰ ’ਤੇ ਸੱਤ ਪੁਲੀਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ। -ਪੱਤਰ ਪ੍ਰੇਰਕ