ਸੈਕਟਰ-49 ਸਥਿਤ ਏਟੀਐੱਮ ਬੂਥ ਵਿੱਚ ਅੱਗ ਲੱਗੀ

ਸੈਕਟਰ-49 ਸਥਿਤ ਏਟੀਐੱਮ ਬੂਥ ਵਿੱਚ ਅੱਗ ਲੱਗੀ

ਸੈਕਟਰ 49 ਵਿੱਚ ਏਟੀਐੱਮ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਂਦੇ ਹੋਏ ਅੱਗ ਬੁਝਾਊ ਟੀਮ ਦੇ ਮੈਂਬਰ।

ਮੁਕੇਸ਼ ਕੁਮਾਰ

ਚੰਡੀਗੜ੍ਹ, 26 ਅਕਤੂਬਰ

ਚੰਡੀਗੜ੍ਹ ਦੇ ਸੈਕਟਰ-49 ਬੀ ਦੀ ਮਾਰਕੀਟ ’ਚ ਅੱਜ ਦੁਪਹਿਰ ਵੇਲੇ ਇੱਕ ਏਟੀਐੱਮ ਬੂਥ ’ਚ ਅੱਗ ਲੱਗਣ ਨਾਲ ਮਾਰਕੀਟ ਵਿੱਚ ਦਹਿਸ਼ਤ ਫੈਲ ਗਈ। ਅੱਗ ਇੰਨੀ ਭਿਆਨਕ ਸੀ ਕਿ ਏਟੀਐੱਮ ਵਿੱਚ ਲੱਗੀ ਅੱਗ ਨਾਲ ਲੱਗਦੇ ਕੋਆਪਰੇਟਿਵ ਬੈਂਕ ਤੇ ਇੱਕ ਦੁਕਾਨ ਨੂੰ ਵੀ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ। ਮੌਕੇ ’ਤੇ ਪੁੱਜੀ ਅੱਗ ਬੁਝਾਊ ਮਹਿਕਮੇਂ ਦੀ ਟੀਮ ਨੇ ਮੁਸ਼ੱਕਤ ਨਾਲ ਅੱਧੇ ਘੰਟੇ ਤੋਂ ਮਗਰੋਂ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਏਟੀਐੱਮ ਬੂਥ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਜੇ ਅੱਗ ’ਤੇ ਛੇਤੀ ਹੀ ਕਾਬੂ ਨਾ ਪਾਇਆ ਜਾਂਦਾ ਤਾਂ ਨਾਲ ਲੱਗਦੇ ਬੈਕ ’ਚ ਮੌਜੂਦ ਸਟਾਫ ਤੇ ਗਾਹਕਾਂ ਲਈ ਮੁਸ਼ਕਲ ਪੈਦਾ ਹੋ ਸਕਦੀ ਸੀ ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲੀਸ ਕੰਟਰੋਲ ਰੂਮ ਨੂੰ ਅੱਜ ਦੁਪਹਿਰ ਇਥੇ ਸੈਕਟਰ-49 ਬੀ ਦੀ ਮਾਰਕੀਟ ਵਿੱਚ ਇੱਕ ਬੈਂਕ ਦੇ ਏਟੀਐੱਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਮਾਰਕੀਟ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਨਗਰ ਨਿਗਮ ਦੇ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਵੀ ਮੌਕੇ ਤੇ ਪੁਜੀਆਂ ਤੇ ਅੱਗ ਬੁਝਾਉਣ ਲਈ ਮੋਰਚਾ ਸੰਭਾਲਿਆ। ਦੇਖਦੇ ਹੀ ਦੇਖਦੇ ਏਟੀਐਮ ਵਿੱਚ ਅੱਗ ਦੀਆਂ ਲਾਟਾਂ ਉੱਠ ਗਈਆਂ ਤੇ ਮਾਰਕੀਟ ਵਿੱਚ ਕਾਲਾ ਧੂੰਆਂ ਛਾ ਗਿਆ। ਅੱਗ ਬੁਝਾਊ ਦੀ ਟੀਮ ਨੇ ਇਥੇ ਲੱਗੀ ਅੱਗ ’ਤੇ ਦੋ ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All