ਚੰਡੀਗੜ੍ਹ (ਵਪਾਰ ਪ੍ਰਤੀਨਿਧ): ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਚੰਡੀਗੜ੍ਹ ਦੇ ਨੌਜਵਾਨ ਅਰਥਸ਼ਾਸਤਰੀ ਰੇਸ਼ਮ ਸਿੰਘ ਨੇ ਨਵਾਂ ਵਿੱਤੀ ਮਾਡਲ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਉਸ ਦਾ ਵਿੱਤੀ ਮਾਡਲ ਨਾ ਸਿਰਫ਼ ਦੇਸ਼ ਦੀਆਂ ਬਲਕਿ ਸੰਸਾਰ ਦੀਆਂ ਆਰਥਿਕ ਦਿੱਕਤਾਂ ਦਾ ਹੱਲ ਕੱਢ ਸਕਦਾ ਹੈ ਅਤੇ ਇਸ ਦੇ ਜ਼ਰੀਏ ਮਨੁੱਖੀ ਕਲਿਆਣ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇਹ ਮਾਡਲ ਸਰਕਾਰਾਂ ਨੂੰ ਮੁਹੱਈਆ ਸਰੋਤਾਂ ਦੀ ਵਰਤੋਂ ਕਰਨ ਦਾ ਕਾਰਗਾਰ ਹੱਲ ਦੱਸੇਗਾ ਅਤੇ ਅਰਥਵਿਵਸਥਾ ਦੇ ਨਿਰੰਤਰ ਵਾਧੇ ਨੂੰ ਵੀ ਯਕੀਨੀ ਬਣਾਏਗਾ। ਰੇਸ਼ਮ ਸਿੰਘ ਦਾ ਮੰਨਣਾ ਹੈ ਕਿ ਵਿਅਕਤੀ ਨੂੰ ਘੱਟ ਬੱਚਤ ਕਰਨੀ ਚਾਹੀਦੀ ਹੈ ਅਤੇ ਉਪਭੋਗ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ।