ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਸਤੰਬਰ
ਯੂਟੀ ਵਿਚ 90 ਟੀਜੀਟੀ ਅਧਿਆਪਕ ਰੱਖੇ ਜਾਣਗੇ। ਡਾਇਰੈਕਟ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਹ ਭਰਤੀ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਹੋਵੇਗੀ ਜਿਸ ਲਈ ਕੋਈ ਇੰਟਰਵਿਊ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ 12 ਸਤੰਬਰ ਤੋਂ 3 ਅਕਤੂਬਰ ਤਕ ਦਰਖਾਸਤ ਕੀਤੀ ਜਾ ਸਕਦੀ ਹੈ ਤੇ 6 ਅਕਤੂਬਰ ਨੂੰ ਆਨਲਾਈਨ ਫੀਸ ਭਰੀ ਜਾਵੇਗੀ। ਇਸ ਭਰਤੀ ਲਈ ਜ਼ਿੰਮਾ ਨੈਸ਼ਨਲ ਇੰਸਟੀਚਿਊਟ ਆਫ ਟੀਚਰਜ਼ ਟਰੇਨਿੰਗ ਐਂਡ ਰਿਸਰਚ ਨੂੰ ਸੌਂਪਿਆ ਗਿਆ ਹੈ। ਇਹ ਭਰਤੀ ਅੰਗਰੇਜ਼ੀ ਦੇ 17, ਗਣਿਤ ਦੇ 17, ਹਿੰਦੀ ਦੇ 3, ਪੰਜਾਬੀ ਦੇ 2, ਨਾਨ ਮੈਡੀਕਲ ਦੇ 31 ਮੈਡੀਕਲ ਦੇ ਚਾਰ ਤੇ ਸੋਸ਼ਲ ਸਟੱਡੀਜ਼ ਦੇ 16 ਅਧਿਆਪਕਾਂ ਲਈ ਹੋਵੇਗੀ।