ਚੰਡੀਗੜ੍ਹ: ਇੱਥੇ ਮਨੀਮਾਜਰਾ ਵਿੱਚ ਸੋਨੇ ਦੇ ਗਹਿਣਿਆਂ ਦਾ ਭੁਗਤਾਨ ਗੂਗਲ ਪੇਅ ਰਾਹੀਂ ਕਰਨ ਦੇ ਨਾਮ ’ਤੇ ਸੁਨਿਆਰੇ ਨਾਲ 41,700 ਰੁਪਏ ਦੀ ਧੋਖਾਧੜੀ ਹੋਈ ਹੈ। ਇਸ ਬਾਰੇ ਮਨੀਮਾਜਰਾ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਦੁਕਾਨ ਮਾਲਕ ਬਰਜੇਸ਼ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਇਕ ਵਿਅਕਤੀ ਉਸ ਦੀ ਦੁਕਾਨ ’ਤੇ ਆਇਆ ਅਤੇ ਸੋਨੇ ਦੀ ਮੁੰਦਰੀ ਤੇ ਵਾਲੀਆਂ ਦਾ ਜੋੜਾ ਖਰੀਦਿਆ, ਜਿਸ ਦਾ 41,700 ਰੁਪਏ ਗੁਗਲ ਪੇਅ ਰਾਹੀਂ ਭੁਗਤਾਨ ਕਰ ਦਿੱਤਾ ਗਿਆ। ਉਸ ਨੇ ਦੱਸਿਆ ਕਿ ਬਾਅਦ ਵਿੱਚ ਚੈੱਕ ਕੀਤਾ ਤਾਂ ਉਸ ਕੋਲ ਕੋਈ ਅਦਾਇਗੀ ਪਹੁੰਚੀ ਹੀ ਨਹੀਂ। ਮਨੀਮਾਜਰਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। -ਟ੍ਰਿਬਿਊਨ ਨਿਊਜ਼ ਸਰਵਿਸ