ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਗਸਤ
ਚੰਡੀਗੜ੍ਹ ਪੁਲੀਸ ਨੇ ਆਨਲਾਈਨ ਸੋਲਰ ਸਿਸਟਮ ਵੇਚਣ ਦੇ ਨਾਮ ’ਤੇ 22 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਅਮਰਿੰਦਰ ਸਿੰਘ ਵਾਸੀ ਸੈਕਟਰ-29 ਬੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਨੇ ਸੋਲਰ ਸਿਸਟਮ ਲਗਵਾਉਣ ਲਈ ਫੇਸਬੁੱਕ ’ਤੇ ਇਸ਼ਤਿਹਾਰ ਦੇਖਿਆ ਤਾਂ ਵਿਅਕਤੀ ਨਾਲ ਸੋਲਰ ਸਿਸਟਮ ਖਰੀਦਣ ਲਈ ਸੰਪਰਕ ਕੀਤਾ। ਇਸ ਦੌਰਾਨ ਮੁਲਜ਼ਮ ਨੇ ਸੋਲਰ ਸਿਸਟਮ ਲਗਾਉਣ ਦੇ ਬਦਲੇ 22 ਲੱਖ ਰੁਪਏ ਲੈ ਲਏ। ਪਰ ਬਾਅਦ ਵਿੱਚ ਨਾ ਤਾਂ ਸੋਲਰ ਸਿਸਟਮ ਲਗਾਇਆ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ ਸਨ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।