ਪੰਚਕੂਲਾ: ਨਗਰ ਕੌਂਸਲ ਕਾਲਕਾ ਦੀਆਂ ਚੋਣਾਂ ਲਈ ਉਮੀਦਵਾਰਾਂ ਨੇ ਆਖਰੀ ਦਿਨ ਐੱਸਡੀਐਮ ਦਫ਼ਤਰ ਵਿੱਚ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ। ਪ੍ਰਧਾਨ ਦੇ ਅਹੁਦੇ ਲਈ ਮਨਪ੍ਰੀਤ ਕੌਰ, ਅਦਿੱਤਿਆ ਸ਼ਰਮਾ, ਨੇਹਾ ਠਾਕੁਰ, ਚਰਨ ਸਿੰਘ ਘਨਸ਼ਾਮ, ਕ੍ਰਿਸ਼ਨ ਲਾਲ, ਪਵਨ ਕੁਮਾਰੀ, ਮਨਦੀਪ ਸ਼ਰਮਾ, ਦੀਪਤੀ, ਕੁਲਦੀਪ ਸ਼ਰਮਾ ਅਤੇ ਕਈ ਸ਼ਾਮਲ ਹਨ। ਇਨ੍ਹਾਂ ਚੋਣਾਂ ਲਈ ਕਾਲਕਾ ਵਿੱਚ ਜਨਨਾਇਕ ਜਨਤਾ ਪਾਰਟੀ ਜਜਪਾ, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। -ਪੱਤਰ ਪ੍ਰੇਰਕ