ਚੰਡੀਗੜ੍ਹ: ਵਿਦੇਸ਼ ’ਚ ਬੈਠੇ ਦੋਸਤ ਦੇ ਨਾਮ ’ਤੇ ਧੋਖਾਧੜੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਹ ਕੇਸ ਪ੍ਰਫੂਲ ਮੋਹਨ ਸਿਨਹਾ ਵਾਸੀ ਸੈਕਟਰ-40 ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਸੁਰਿੰਦਰ ਪਾਲ ਵਾਸੀ ਆਸਟ੍ਰੇਲੀਆ ਨਾਮ ਦੇ ਵਿਅਕਤੀ ਨੇ ਵਟਸਐਪ ’ਤੇ ਫੋਨ ਕਰ ਕੇ ਕਿਹਾ ਕਿ ਉਸ ਦੇ ਆਸਟ੍ਰੇਲੀਆ ਵਿੱਚ ਰਹਿੰਦੇ ਦੋਸਤ ਜਸਪਾਲ ਸਿੰਘ ਦੀ ਪਤਨੀ ਕਲਕੱਤੇ ਹਸਪਤਾਲ ਵਿੱਚ ਦਾਖਲ ਹੈ ਜਿਸ ਦੇ ਇਲਾਜ ਲਈ 18 ਲੱਖ ਰੁਪਏ ਦੀ ਲੋੜ ਹੈ। ਉਸ ਨੇ ਕਿਹਾ ਕਿ ਇਹ ਰੁਪਏ 24 ਘੰਟੇ ਵਿੱਚ ਟਰਾਂਸਫਰ ਕਰ ਦਿੱਤੇ ਜਾਣਗੇ। ਇਸ ਤਰ੍ਹਾਂ ਮੁਲਜ਼ਮ ਦੇ ਕਹਿਣ ’ਤੇ ਉਸ ਨੇ 13.5 ਲੱਖ ਰੁਪਏ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਅਗਲੇ ਦਿਨ ਉਸ ਦੇ ਬੈਂਕ ਖਾਤੇ ਵਿੱਚ ਕੁਝ ਵੀ ਵਾਪਸ ਨਹੀਂ ਆਇਆ। ਇਸ ਬਾਰੇ ਸਾਈਬਰ ਕ੍ਰਾਈਮ ਦੀ ਟੀਮ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟ੍ਰਿਬਿਊਨ ਨਿਊਜ਼ ਸਰਵਿਸ