ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਸਤੰਬਰ
ਚੰਡੀਗੜ੍ਹ ਵਿੱਚ ਆਨਲਾਈਨ ਧੋਖਾਧੜੀਆਂ ਦੀ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਜਿੱਥੇ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣ ਦੇ ਵੱਖ-ਵੱਖ ਮਾਮਲਿਆਂ ’ਚ ਦੋ ਜਣਿਆਂ ਨੂੰ 13.25 ਲੱਖ ਦਾ ਚੂਨਾ ਲੱਗਿਆ ਹੈ। ਪਹਿਲੀ ਘਟਨਾ ਸੈਕਟਰ-15 ਦੇ ਵਸਨੀਕ ਅਮਨਪ੍ਰੀਤ ਸਿੰਘ ਨਾਲ ਵਾਪਰੀ ਹੈ ਜਿਸ ਨੂੰ ਮੈਸੇਜ ਆਇਆ ਕਿ ਉਸ ਦਾ ਪਿਛਲੇ ਮਹੀਨੇ ਦਾ ਬਿਜਲੀ ਦਾ ਬਿੱਲ ਅਪਡੇਟ ਨਹੀਂ ਹੋਇਆ, ਤੁਹਾਡੇ ਘਰ ਦੀ ਬਿਜਲੀ ਸਪਲਾਈ ਕੱਟ ਦਿੱਤੀ ਜਾਵੇਗੀ। ਇਸ ਲਈ ਸਾਡੇ ਅਧਿਕਾਰੀ ਨਾਲ ਸੰਪਰਕ ਕਰੋ, ਜਦੋਂ ਉਕਤ ਅਧਿਕਾਰੀ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਸ ਨੇ ਕੂਇੱਕ ਐੱਪ ਡਾਉੂਨਲੋਡ ਕਰਨ ਲਈ ਕਿਹਾ। ਜਦੋਂ ਕੂਇਕ ਐਪ ਡਾਉੂਨਲੋਡ ਕੀਤੀ ਤਾਂ ਉਸ ਦੇ ਖਾਤੇ ਵਿੱਚੋਂ 12.76 ਲੱਖ ਰੁਪਏ ਗਾਇਬ ਹੋ ਗਏ।
ਇਸੇ ਤਰ੍ਹਾਂ ਦੀ ਘਟਨਾ ਰਾਕੇਸ਼ ਖੰਨਾ ਵਾਸੀ ਸੈਕਟਰ-31 ਏ ਨਾਲ ਵਾਪਰੀ ਹੈ ਜਿਸ ਨੂੰ ਇਸੇ ਤਰ੍ਹਾਂ ਦਾ ਮੈਸੇਜ ਆਇਆ ਅਤੇ ਉਸ ਨੇ ਐਪ ਡਾਉੂਨਲੋਡ ਕੀਤੀ ਤਾਂ ਉਸ ਦੇ ਖਾਤੇ ਵਿੱਚੋਂ 46,853 ਰੁਪਏ ਗਾਇਬ ਹੋ ਗਏ। ਚੰਡੀਗੜ੍ਹ ਸਾਈਬਰ ਸੈੱਲ ਦੀ ਟੀਮ ਨੇ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਵੱਖਰੇ ਮਾਮਲੇ ਵਿੱਚ ਮੀਟਰ ਰਜਿਸਟਰੇਸ਼ਨ ਦੇ ਨਾਮ ’ਤੇ ਇਕ ਵਿਅਕਤੀ ਨਾਲ 3.26 ਲੱਖ ਦੀ ਠੱਗੀ ਹੋ ਗਈ। ਇਸ ਬਾਰੇ ਪੀੜਤ ਰਵਿੰਦਰ ਕੁਮਾਰ ਧੀਰ ਵਾਸੀ ਚੰਡੀਗੜ੍ਹ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ’ਚ ਕਿਹਾ ਕਿ ਉਸ ਨੇ ਮੀਟਰ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਸੀ ਅਤੇ ਕਿਸੇ ਨੇ ਮੀਟਰ ਰਜਿਸਟਰ ਕਰਨ ਦੇ ਨਾਮ ’ਤੇ 3.26 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਚੰਡੀਗੜ੍ਹ ਪੁਲੀਸ ਨੇ ਤਿੰਨਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।