ਚੰਡੀਗੜ੍ਹ (ਟਨਸ): ਸਿਟੀ ਬਿਊਟੀਫੁਲ ਵਿੱਚ ਖਿੱਚ ਦਾ ਕੇਂਦਰ ਬਣੇ ਬਰਡ ਪਾਰਕ ਵਿੱਚ 11 ਨਵ ਜਨਮੇ ਪੰਛੀਆਂ ਨੂੰ ਛੱਡਿਆ ਗਿਆ ਹੈ। ਇਸ ਮੌਕੇ ਯੂਟੀ ਦੇ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ 11 ਨਵੇਂ ਜੰਮੇ ਬੱਡਗਰੀਗਰ ਨੂੰ ਛੱਡਿਆ ਗਿਆ। ਉਨ੍ਹਾਂ ਕਿਹਾ ਕਿ ਬਰਡ ਪਾਰਕ ਵਿੱਚ ਵਿਦੇਸ਼ ਪੰਛੀ ਲਗਾਤਾਰ ਪ੍ਰਜਨਨ ਕਰ ਰਹੇ ਹਨ, ਜੋ ਕਿ ਪੰਛੀਆਂ ਲਈ ਬਣਾਏ ਸਿਹਤਮੰਦ ਵਾਤਾਵਰਨ ਨੂੰ ਦਰਸਾਉਂਦਾ ਹੈ।