ਨਵੀਂ ਦਿੱਲੀ, 24 ਜੁਲਾਈ
ਕੇਂਦਰੀ ਮਾਲ ਸਕੱਤਰ ਤਰੁਣ ਬਜਾਜ ਨੇ ਪੈਕੇਜਡ ਵਸਤਾਂ ਅਤੇ ਖਾਣ-ਪੀਣ ਵਾਲੀਆਂ ਵਸਤਾਂ ‘ਤੇ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਲਗਾਉਣ ਦੇ ਫੈਸਲੇ ਦਾ ਬਚਾਅ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਉਤਪਾਦਾਂ ‘ਤੇ ਟੈਕਸ ਚੋਰੀ ਹੋ ਰਹੀ ਸੀ, ਜਿਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਕੁਝ ਸੂਬਿਆਂ ਨੇ ਇਸ ਦੀ ਮੰਗ ਵੀ ਕੀਤੀ।