ਨਵੀਂ ਦਿੱਲੀ, 7 ਮਈ
ਇਸ ਸਾਲ ਅਪਰੈਲ ਵਿਚ ਆਈਆਰਬੀ ਇਨਫਰਾਸਟਰਕਚਰ ਡਿਵੈਲਪਰਾਂ ਦੀ ਟੌਲ ਉਗਰਾਹੀ 29 ਫੀਸਦੀ ਵਧ ਕੇ 503 ਕਰੋੜ ਰੁਪਏ ਹੋ ਗਈ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ਟੌਲ ਵਸੂਲੀ ਤੋਂ 388 ਕਰੋੜ ਰੁਪਏ ਕੀਤੀ ਸੀ। ਕੰਪਨੀ ਨੇ ਕਿਹਾ ਕਿ ਵਿੱਤੀ ਸਾਲ 2023-24 ਵਿੱਚ ਸਾਲਾਨਾ ਆਧਾਰ ‘ਤੇ ਟੌਲ ਉਗਰਾਹੀ ਵਿੱਚ 24 ਫੀਸਦੀ ਦਾ ਵਾਧਾ ਹੋਇਆ ਹੈ। ਨਵੇਂ ਸਾਲ ਦੀ ਸ਼ੁਰੂਆਤ ਵਿੱਚ 29 ਫੀਸਦ ਦਾ ਮਜ਼ਬੂਤ ਵਾਧਾ ਉਤਸ਼ਾਹ ਭਰਨ ਵਾਲਾ ਹੈ।