ਨਵੀਂ ਦਿੱਲੀ, 12 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੀ ਆਰਥਿਕਤਾ ਲਈ ਮਜ਼ਬੂਤ ਬੈਂਕਿੰਗ ਪ੍ਰਣਾਲੀ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਭਾਰਤੀ ਰਿਜ਼ਰਵ ਬੈਂਕ ਦੀਆਂ ਦੋ ਨਵੀਆਂ ਉਪਭੋਗਤਾ ਕੇਂਦ੍ਰਿਤ ਯੋਜਨਾਵਾਂ ਪ੍ਰਚੂਨ ਸਿੱਧੀ ਯੋਜਨਾ ਅਤੇ ਕੇਂਦਰੀ ਸਾਂਝੀ ਲੋਕਪਾਲ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਇਹ ਗੱਲ ਕਹੀ।