ਮੁੰਬਈ, 6 ਸਤੰਬਰ
ਆਲਮੀ ਬਾਜ਼ਾਰ ਦੇ ਸਕਾਰਾਤਮਕ ਰੁਖ਼ ਤੇ ਰਿਲਾਇੰਸ ਇੰਡਸਟਰੀਜ਼, ਬਜਾਜ ਆਟੋ ਤੇ ਐੱਲਐਂਡਟੀ ਦੇ ਸ਼ੇਅਰਾਂ ਦੇ ਭਾਅ ਵਧਣ ਕਰਕੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੰਬੇ ਸਟਾਕ ਐਕਸਚੇਂਜ ਦੇ ਸੂਚਕ ਅੰਕ ਨੇ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 260 ਅੰਕਾਂ ਤੋਂ ਵਧ ਦੇ ਉਛਾਲ ਨਾਲ 58,390.21 ਦੀ ਨਵੀਂ ਸਿਖਰ ਨੂੰ ਛੂਹਿਆ। ਦਿਨ ਦੇ ਕਾਰੋਬਾਰ ਮਗਰੋਂ ਸੈਂਸੈਕਸ 166.96 ਅੰਕਾਂ ਦੇ ਉਛਾਲ ਨਾਲ 58,296.91 ਦੇ ਪੱਧਰ ’ਤੇ ਬੰਦ ਹੋਇਆ, ਜੋ ਨਵਾਂ ਰਿਕਾਰਡ ਹੈ। ਇਸੇ ਤਰ੍ਹਾਂ ਐੱਨਐੱਸਈ ਦਾ ਨਿਫਟੀ 54.20 ਨੁਕਤਿਆਂ ਦੇ ਉਭਾਰ ਨਾਲ 17,377.80 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। -ਪੀਟੀਆਈ