ਚੰਡੀਗੜ੍ਹ: ਸੈਮਸੰਗ ਨੇ ਦੇਸ਼ ਵਿੱਚ ਗੈਲੈਕਸੀ ਏ-32 ਦਾ ਨਵਾਂ ਮੋਬਾਈਲ ਫੋਨ ਲਾਂਚ ਕੀਤਾ ਹੈ। ਜੋ ਕਿ ਨਵੇਂ ਮਿਨੀਮਲੀਸਟਿਕ ਡਿਜ਼ਾਇਨ ਅਤੇ ਸਟਾਇਲਿਸ਼ ਕੈਮਰਾ ਲੇਆਉਟ ਨਾਲ ਵਧੀਆਂ ਕੈਮਰਾ ਤੇ ਮੈਮਰੀ ਵੀ ਮੁਹੱਈਆ ਕਰਵਾਵੇਗਾ। ਆਦਿਤਿਆ ਬੱਬਰ, ਸੀਨੀਅਰ ਡਾਇਰੈਕਟਰ ਅਤੇ ਹੈੱਡ, ਮੋਬਾਈਲ ਮਾਰਕੀਟਿੰਗ ਸੈਮਸੰਗ ਇੰਡੀਆ ਨੇ ਦੱਸਿਆ ਕਿ ਗੈਲੈਕਸੀ ਏ-12 ਤੋਂ ਬਾਅਦ ਇਸ ਸੀਰੀਜ਼ ਦਾ ਇਹ ਦੂਜਾ ਸਮਾਰਟ ਫੋਨ ਹੈ। ਜਿਸ ਵਿੱਚ 64 ਐੱਮਪੀ ਕੁਆਡ ਕੈਮਰਾ, ਰੀਅਲ ਸਮੂਦ 90 ਹਰਟਜ਼ ਡਿਸਪਲੇ ਤੇ 5000 ਐਮਏਐੱਚ ਬੈਟਰੀ ਦੀ ਸੁਵੀਧਾ ਦਿੱਤੀ ਗਈ ਹੈ। -ਟਨਸ