ਨਵੀਂ ਦਿੱਲੀ, 24 ਜੂਨਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਵੀਰਵਾਰ ਨੂੰ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ 11 ਫੀਸਦ ਤੋਂ ਘਟਾ ਕੇ 9.5 ਫੀਸਦ ਕਰ ਦਿੱਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ ਮਹਾਮਾਰੀ ਨਾਲ ਸਬੰਧਤ ਜੋਖ਼ਮ ਅੱਗੇ ਵੀ ਹਨ। ਏਜੰਸੀ ਨੇ ਵਿਕਾਸ ਦਰ ਦੇ ਅਨੁਮਾਨ ਨੂੰ ਘਟਾਉਂਦਿਆਂ ਕਿਹਾ ਕਿ ਅਪਰੈਲ-ਮਈ ਵਿੱਚ ਕੋਵਿਡ-19 ਦੀ ਦੂਜੀ ਲਹਿਰ ਕਾਰਨ ਰਾਜਾਂ ਵੱਲੋਂ ਤਾਲਾਬੰਦੀ ਕਰਨ ਕਾਰਨ ਆਰਥਿਕ ਗਤੀਵਿਧੀਆਂ ਵਿੱਚ ਭਾਰੀ ਕਮੀ ਆਈ।