ਨਵੀਂ ਦਿੱਲੀ, 24 ਜੂਨ
ਐੱਸਐਂਡਪੀ ਗਲੋਬਲ ਰੇਟਿੰਗਸ ਏਜੰਸੀ ਨੇ ਅੱਜ ਚਾਲੂ ਵਿੱਤੀ ਵਰ੍ਹੇ ਲਈ ਭਾਰਤ ਦਾ ਵਿਕਾਸ ਦਰ ਅਨੁਮਾਨ 11 ਫੀਸਦ ਤੋਂ ਘਟਾ ਕੇ 9.5 ਫੀਸਦ ਕਰ ਦਿੱਤਾ ਹੈ ਅਤੇ ਚਿਤਾਵਨੀ ਦਿੱਤੀ ਕਿ ਕੋਵਿਡ ਮਹਾਮਾਰੀ ਨਾਲ ਸਬੰਧਤ ਜੋਖਮ ਅੱਗੇ ਵੀ ਬਣੇ ਹੋਏ ਹਨ। ਏਜੰਸੀ ਨੇ ਵਿਕਾਸ ਦਰ ਦਾ ਅਨੁਮਾਨ ਇਹ ਕਹਿੰਦਿਆਂ ਘਟਾਇਆ ਹੈ ਕਿ ਅਪਰੈਲ-ਮਈ ’ਚ ਕੋਵਿਡ-19 ਦੀ ਦੂਜੀ ਲਹਿਰ ਕਾਰਨ ਰਾਜਾਂ ਵੱਲੋਂ ਲੌਕਡਾਊਨ ਲਾਏ ਜਾਣ ਨਾਲ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਨਾਲ ਕਮੀ ਆਈ। ਐੱਸਐਂਡਪੀ ਨੇ ਕਿਹਾ, ‘ਅਸੀਂ ਮਾਰਚ ਮਹੀਨੇ ਐਲਾਨੇ ਚਾਲੂ ਵਿੱਤੀ ਵਰ੍ਹੇ ’ਚ ਵਿਕਾਸ ਦੇ 11 ਫੀਸਦ ਅਨੁਮਾਨ ਨੂੰ ਘਟਾ ਕੇ 9.5 ਫੀਸਦ ਕਰ ਦਿੱਤਾ ਹੈ।’ ਏਜੰਸੀ ਨੇ ਕਿਹਾ ਕਿ ਹੋਏ ਨੁਕਸਾਨ ਕਾਰਨ ਨਿੱਜੀ ਤੇ ਜਨਤਕ ਖੇਤਰ ਦੀ ਬੈਲੇਂਸ ਸ਼ੀਟ ਅਗਲੇ ਕੁਝ ਸਾਲਾਂ ਦੌਰਾਨ ਵਿਗੜੀ ਰਹੇਗੀ ਅਤੇ 31 ਮਾਰਚ 2023 ਨੂੰ ਖਤਮ ਹੋਣ ਵਾਲੇ ਵਿੱਤੀ ਵਰ੍ਹੇ ’ਚ ਵਿਕਾਸ ਦਰ 7.8 ਫੀਸਦ ਰਹਿ ਸਕਦੀ ਹੈ। ਐਸਐਂਡਪੀ ਨੇ ਕਿਹਾ ਕਿ ਮਹਾਮਾਰੀ ਨੂੰ ਲੈ ਕੇ ਅੱਗੇ ਵੀ ਜੋਖਮ ਬਣੇ ਹੋਏ ਹਨ। -ਪੀਟੀਆਈ