ਮੰਗਲੌਰ, 12 ਸਤੰਬਰ
ਇਥੋਂ ਦੇ ਕਾਰਕੁਨਾਂ ਦੇ ਮਹੀਨਿਆਂ ਦੇ ਵਿਰੋਧ ਤੋਂ ਬਾਅਦ ਮੰਗਲੌਰ ਅੰਤਰਰਾਸ਼ਟਰੀ ਹਵਾਈ ਅੱਡੇ (ਐੱਮਆਈਏ) ਤੋਂ ‘ਅਡਾਨੀ ਏਅਰਪੋਰਟਸ’ ਦੇ ਨਾਂ ਵਾਲੇ ਬੋਰਡ ਨੂੰ ਹਟਾ ਦਿੱਤਾ ਗਿਆ ਹੈ। ਸਮਾਜ ਸੇਵੀ ਦਿਲਰਾਜ ਅਲਵਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਅਡਾਨੀ ਸਮੂਹ ਤੋਂ ਪਹਿਲਾਂ ਹਵਾਈ ਅੱਡੇ ਦੇ ਸੰਚਾਲਨ ਵਾਲਾ ਜਿਹੜਾ ਬੋਰਡ ਲੱਗਿਆ ਸੀ, ਉਸ ਨੂੰ ਮੁੜ ਬਹਾਲ ਕਰ ਦਿੱਤਾ ਹੈ।