ਮੁੰਬਈ: ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਵਾਧਾ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਭਾਰਤੀ ਰਿਜ਼ਰਵ ਬੈਂਕ ਵੀ ਪ੍ਰਮੁੱਖ ਨੀਤੀਗਤ ਰੈਪੋ ਦਰ ਵਿੱਚ 0.25 ਤੋਂ 0.35 ਫੀਸਦ ਤੱਕ ਵਾਧਾ ਕਰ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਨੂੰ ਠੱਲ੍ਹਣ ਲਈ ਕੇਂਦਰੀ ਬੈਂਕ ਅਗਲੀ ਮੁਦਰਾ ਨੀਤੀ ਸਮੀਖਿਆ ਮੀਟਿੰਗ ’ਚ ਰੈਪੋ ਦਰ ਵਧਾ ਸਕਦਾ ਹੈ। ਕੇਂਦਰੀ ਬੈਂਕ ਪਹਿਲਾਂ ਹੀ ਆਪਣਾ ਨਰਮ ਮੁਦਰਾ ਰੁਖ ਹੌਲੀ ਹੌਲੀ ਵਾਪਸ ਲੈਣ ਦਾ ਐਲਾਨ ਕਰ ਚੁੱਕਾ ਹੈ। -ਪੀਟੀਆਈ