ਨਵੀਂ ਦਿੱਲੀ, 10 ਅਕਤੂਬਰ
ਡਿਜੀਟਲ ਵਿੱਤੀ ਸੇਵਾ ਕੰਪਨੀ ਵਨ 97 ਕਮਿਊਨੀਕੇਸ਼ਨਜ਼ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਦੀ ਕਰਜ਼ਾ ਵੰਡਣ ਦੀ ਸਾਲਾਨਾ ਦਰ ਸਤੰਬਰ ਵਿੱਚ 17 ਫੀਸਦੀ ਵਧ ਕੇ 34,000 ਕਰੋੜ ਰੁਪਏ ਹੋ ਗਈ ਹੈ। ਕੰਪਨੀ ਪੇਟੀਐਮ ਬਰਾਂਡ ਦੇ ਨਾਂ ਹੇਠ ਕਾਰੋਬਾਰ ਕਰਦੀ ਹੈ। ਕੰਪਨੀ ਨੇ ਦੱਸਿਆ ਕਿ ਅਗਸਤ 2022 ਵਿੱਚ ਉਸ ਦੇ ਕਰਜ਼ਾ ਵੰਡਣ ਦੀ ਸਾਲਾਨਾ ਦਰ ਲਗਪਗ 29,000 ਕਰੋੜ ਰੁਪਏ ਸੀ। ਸਤੰਬਰ ਤਿਮਾਹੀ ਵਿੱਚ ਪੇਟੀਐਮ ਵੱਲੋਂ ਵੰਡੇ ਕਰਜ਼ਿਆਂ ਦੀ ਕੁਲ ਗਿਣਤੀ ਵਧ ਕੇ ਲਗਪਗ 92 ਲੱਖ ਹੋ ਗਈ ਹੈ, ਜੋ ਇਕ ਵਰ੍ਹੇ ਪਹਿਲਾਂ 28.41 ਲੱਖ ਸੀ। ਸਮੀਖਿਆ ਅਧੀਨ ਤਿਮਾਹੀ ਵਿੱਚ ਵੰਡਿਆ ਗਿਆ ਕੁਲ ਕਰਜ਼ਾ ਵਧ ਕੇ 7313 ਕਰੋੜ ਰੁਪਏ ਹੋ ਗਿਆ ਹੈ ਜੋ ਸਤੰਬਰ 2021 ਤਿਮਾਹੀ ਵਿੱਚ 1257 ਕਰੋੜ ਰੁਪਏ ਸੀ, ਜੋ ਛੇ ਗੁਣਾ ਵਧ ਹੈ। –ਏਜੰਸੀ