ਨਵੀਂ ਦਿੱਲੀ, 1 ਮਈਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐੱਲ) ਨੇ ਜਾਮਨਗਰ ਵਿਚਲੀ ਤੇਲ ਰਿਫਾਇਨਰੀ ਵਿੱਚ ਮੈਡੀਕਲ ਆਕਸੀਜਨ ਦਾ ਉਤਪਾਦਨ ਵਧਾ ਕੇ 1000 ਟਨ ਪ੍ਰਤੀ ਦਿਨ ਕਰ ਦਿੱਤਾ ਹੈ। ਆਰਆਈਐਲ ਨੇ ਬਿਆਨ ਵਿੱਚ ਕਿਹਾ ਕਿ ਇਹ ਆਕਸੀਜਨ ਕੋਵਿਡ-19 ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਨੂੰ ਮੁਫ਼ਤ ਦਿੱਤੀ ਜਾ ਰਹੀ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਰਿਲਾਇੰਸ ਅੱਜ ਭਾਰਤ ਦੇ ਮੈਡੀਕਲ ਆਕਸੀਜਨ ਦਾ ਤਕਰੀਬਨ 11 ਫ਼ੀਸਦ ਉਤਪਾਦਨ ਕਰ ਰਹੀ ਹੈ ਅਤੇ ਦਸ ਮਰੀਜ਼ਾਂ ਵਿਚੋਂ ਇਕ ਨੂੰ ਇਸ ਦੁਆਰਾ ਪੈਦਾ ਕੀਤਾ ਆਕਸੀਜਨ ਦਿੱਤੀ ਜਾ ਰਹੀ ਹੈ।