ਨਵੀਂ ਦਿੱਲੀ, 19 ਨਵੰਬਰ
ਮੂਡੀਜ਼ ਇਨਵੈਸਟਰ ਸਰਵਸਿਜ਼ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤ ਦੀ ਵਿਕਾਸ ਦਰ ਵਿੱਚ ਹਲਕੇ ਸੁਧਾਰ ਦੀ ਪੇਸ਼ੀਨਗੋਈ ਕੀਤੀ ਹੈ। ਮੂਡੀਜ਼ ਨੇ ਆਪਣੇ ਪਹਿਲੇ ਅੰਦਾਜ਼ਿਆਂ ਵਿੱਚ ਵਿੱਤੀ ਸਾਲ 2020-21 ਵਿੱਚ ਭਾਰਤ ਦੀ ਵਿਕਾਸ ਦਰ ਮਨਫ਼ੀ 11.5 ਫੀਸਦ ਰਹਿਣ ਦੀ ਭਵਿੱਖਬਾਣੀ ਕੀਤੀ ਸੀ, ਪਰ ਏਜੰਸੀ ਨੇ ਹੁਣ ਕਿਹਾ ਕਿ ਸਰਕਾਰ ਵੱਲੋਂ ਉਤਪਾਦਨ ਸੈਕਟਰ ਤੇ ਨਵੀਆਂ ਨੌਕਰੀਆਂ ਸਿਰਜਣ ਨੂੰ ਪ੍ਰਮੁੱਖ ਤਰਜੀਹਾਂ ’ਚ ਰੱਖਣ ਤੇ ਪਿਛਲੇ ਹਫ਼ਤੇ 2.7 ਲੱਖ ਕਰੋੜ ਰੁਪਏ ਦੇ ਐਲਾਨੇ ਨਵੇਂ ਵਿੱਤੀ ਪੈਕੇਜ ਮਗਰੋਂ ਵਿਕਾਸ ਦਰ ਕੁਝ ਉਭਾਰ ਨਾਲ ਮਨਫ਼ੀ 10.6 ਫੀਸਦ ਰਹਿਣ ਦਾ ਅਨੁਮਾਨ ਹੈ।
-ਪੀਟੀਆਈ