ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ ਪ੍ਰੀਮੀਅਮ ਹੈਚਬੈਕ ਸਿਲੈਰੀਓ ਦੇ ਸਾਰੇ ਨਵੇਂ ਮਾਡਲਾਂ ਲਈ ਪ੍ਰੀ-ਲਾਂਚ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਸ਼ੁਰੂਆਤੀ ਕੀਮਤ 11000 ਰੁਪਏ ਨਾਲ ਸਿਲੈਰੀਓ ਦੇ ਸਾਰੇ ਮਾਡਲਾਂ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ, ‘‘ਸਿਲੈਰੀਓ ਦੇ ਲਾਂਚ ਹੋਣ ਤੋਂ ਬਾਅਦ ਇਸ ਨੇ ਆਪਣੀ ਵੱਖਰੀ ਸ਼ੈਲੀ ਅਤੇ ਆਟੋ ਗੀਅਰ ਸਿਫਟ (ਏਜੀਐੱਸ) ਤਕਨੀਕ ਨਾਲ ਬਾਜ਼ਾਰ ਵਿੱਚ ਧੁੰਮ ਪਾਈ ਹੈ, ਜਿਸ ਨੇ ਦੇਸ਼ ਵਿੱਚ ਦੋ ਪੈਡਲ ਤਕਨੀਕ ਨੂੰ ਅਪਣਾਉਣ ਵਿੱਚ ਮਦਦ ਕੀਤੀ। ਬਰਾਂਡ ਸਿਲੈਰੀਓ ਉਦੋਂ ਤੋਂ ਨਵੇਂ ਯੁੱਗ ਦੀ ਤਕਨੀਕ, ਮਾਡਰਨ ਡਿਜ਼ਾਈਨ ਅਤੇ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਹੈ।’’ -ਪੀਟੀਆਈ