ਨਵੀਂ ਦਿੱਲੀ, 3 ਸਤੰਬਰ
ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐੱਮਐੱਸਆਈ) ਨੇ ਖ਼ਰਾਬ ਮੋਟਰ ਜਨਰੇਟਰਾਂ ਨੂੰ ਬਦਲਣ ਲਈ ਸੀਆਜ਼, ਵਿਟਾਰਾ ਬ੍ਰੇਜ਼ਾ ਅਤੇ ਐੱਕਸਐੱਲ 6 ਸਮੇਤ ਵੱਖ ਵੱਖ ਮਾਡਲਾਂ ਦੀਆਂ 1,81,754 ਗੱਡੀਆਂ ਨੂੰ ਵਾਪਸ ਮੰਗਵਾਇਆ ਹੈ। ਕੰਪਨੀ ਨੇ ਕਿਹਾ ਕਿ ਇਹ ਫੈਸਲਾ 4 ਮਈ 2018 ਅਤੇ 27 ਅਕਤੂਬਰ 2020 ਦੇ ਵਿਚਕਾਰ ਤਿਆਰ ਕੀਤੇ ਮਾਡਲਾਂ ਵਿੱਚ ਖਰਾਬੀ ਦੀ ਜਾਂਚ ਲਈ ਕੀਤਾ ਗਿਆ ਹੈ।