ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਨੋਟਬੰਦੀ ਨੂੰ ਲੈ ਕੇ ਅੱਜ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਨਕਦੀ ਦਾ ਪ੍ਰਵਾਹ ਵਧਣ ਦਾ ਹਵਾਲਾ ਦਿੰਦਿਆਂ ਉਸ ਦੇ (ਨੋਟਬੰਦੀ) ਟੀਚਿਆਂ ’ਤੇ ਸਵਾਲ ਉਠਾਏ। ਚਿਦੰਬਰਮ ਨੇ ਟਵੀਟ ਕਰਕੇ ਕਿਹਾ,‘‘ਨੋਟਬੰਦੀ ਦੇ ਪੰਜ ਸਾਲ ਹੋ ਗਏ, ਮੋਦੀ ਸਰਕਾਰ ਦੀਆਂ ਲੋਕ ਲੁਭਾਊ ਐਲਾਨਾਂ ਦੀ ਹਾਲਤ ਕੀ ਹੈ?’’ ਉਨ੍ਹਾਂ ਲਖਿਆ ਕਿ ਮੋਦੀ ਨੇ ਪਹਿਲਾਂ ਕਿਹਾ ਸੀ ਕਿ ਮੁਲਕ ਨਕਦੀ ਰਹਿਤ ਅਰਥਚਾਰਾ ਬਣਨਾ ਚਾਹੀਦਾ ਹੈ ਪਰ ਕੁਝ ਦਿਨਾਂ ’ਚ ਇਹ ਅਹਿਸਾਸ ਹੋ ਗਿਆ ਕਿ ਇਹ ਬੇਤੁਕਾ ਟੀਚਾ ਹੈ। ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਕੀ ਹੁਣ ਮੁਲਕ ਘੱਟ ਨਕਦੀ ਵਾਲਾ ਅਰਥਚਾਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੌਰਾਨ 18 ਲੱਖ ਕਰੋੜ ਰੁਪਏ ਪ੍ਰਵਾਹ ’ਚ ਸਨ ਅਤੇ ਹੁਣ ਇਹ ਵਧ ਕੇ 28.5 ਲੱਖ ਕਰੋੜ ਰੁਪਏ ਹੋ ਗਏ ਹਨ। -ਪੀਟੀਆਈ