ਨਵੀਂ ਦਿੱਲੀ, 27 ਮਈ
ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਬਾਰੇ ਕੌਂਸਲ ਦੀ ਭਲਕੇ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੋਵਿਡ ਦਵਾਈਆਂ, ਵੈਕਸੀਨਾਂ ਤੇ ਹੋਰ ਮੈਡੀਕਲ ਸਾਜ਼ੋ ਸਾਮਾਨ ’ਤੇ ਲੱਗਦੀਆਂ ਟੈਕਸ ਦਰਾਂ ’ਚ ਕਟੌਤੀ ਅਤੇ ਰਾਜਾਂ ਨੂੰ ਜੀਐੱਸਟੀ ਮਾਲੀਏ ਵਿੱਚ ਪਏ ਘਾਟੇ ਦੀ ਇਵਜ਼ ਵਿੱਚ ਮੁਆਵਜ਼ਾ ਦੇਣ ਬਾਰੇ ਚਰਚਾ ਹੋ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਅਗਵਾਈ ਵਿੱਚ ਹੋਣ ਵਾਲੀ ਇਸ ਮੀਟਿੰਗ ’ਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਜੀਐੱਸਟੀ ਕੌਂਸਲ ਦੀ ਇਹ ਮੀਟਿੰਗ ਲਗਪਗ ਅੱਠ ਮਹੀਨਿਆਂ ਮਗਰੋਂ ਹੋਣੀ ਹੈ।
-ਪੀਟੀਆਈ