ਨਵੀਂ ਦਿੱਲੀ, 1 ਅਕਤੂਬਰ
ਇਸ ਸਾਲ ਸਤੰਬਰ ‘ਚ ਜੀਐੱਸਟੀ ਉਗਰਾਹੀ 26 ਫੀਸਦੀ ਵਧ ਕੇ 1.47 ਲੱਖ ਕਰੋੜ ਰੁਪਏ ਹੋ ਗਈ ਹੈ। ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਲਗਾਤਾਰ ਸੱਤ ਮਹੀਨਿਆਂ ਲਈ 1.40 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੋਇਆ ਹੈ। ਸਤੰਬਰ 2022 ਦੇ ਮਹੀਨੇ ਵਿੱਚ ਕੁਲ ਜੀਐੱਸਟੀ ਮਾਲੀਆ 1,47,686 ਕਰੋੜ ਰੁਪਏ ਹੈ।