ਨਵੀਂ ਦਿੱਲੀ, 20 ਫਰਵਰੀ
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) 15,000 ਰੁਪਏ ਤੋਂ ਵੱਧ ਬੇਸਿਕ ਤਨਖਾਹ ਵਾਲੇ ਅਤੇ ਕਰਮਚਾਰੀ ਪੈਨਸ਼ਨ ਯੋਜਨਾ-1995 (ਈਪੀਐੱਸ-95) ਦੇ ਅਧੀਨ ਲਾਜ਼ਮੀ ਤੌਰ ‘ਤੇ ਸ਼ਾਮਲ ਨਾ ਹੋਣ ਵਾਲੇ ਸੰਗਠਿਤ ਖੇਤਰ ਦੇ ਕਰਮਚਾਰੀਆਂ ਲਈ ਨਵੀਂ ਪੈਨਸ਼ਨ ਯੋਜਨਾ ਲਿਆਉਣ ‘ਤੇ ਵਿਚਾਰ ਕਰ ਰਿਹਾ ਹੈ। ਸੂਤਰ ਅਨੁਸਾਰ ਇਸ ਨਵੇਂ ਪੈਨਸ਼ਨ ਪ੍ਰਸਤਾਵ ਉਪਰ 11 ਅਤੇ 12 ਮਾਰਚ ਨੂੰ ਗੁਹਾਟੀ ਵਿੱਚ ਈਪੀਐੱਫਓ ਦੀ ਸੈਂਟਰਲ ਬੋਰਡ ਆਫ ਟਰੱਸਟੀਜ਼ ਦੀ ਬੈਠਕ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ।