ਮੁੰਬਈ: ਆਰਬੀਐਲ ਬੈਂਕ ਦੀ ਮਾੜੀ ਹਾਲਤ ਬਾਰੇ ਬਣੇ ਫ਼ਿਕਰ ਦੂਰ ਕਰਦਿਆਂ ਆਰਬੀਆਈ ਨੇ ਅੱਜ ਹਿੱਤਧਾਰਕਾਂ ਤੇ ਖਾਤਾਧਾਰਕਾਂ ਨੂੰ ਯਕੀਨ ਦਿਵਾਇਆ ਕਿ ਪ੍ਰਾਈਵੇਟ ਸੈਕਟਰ ਦੇ ਬੈਂਕ ਕੋਲ ‘ਕਾਫ਼ੀ ਪੂੰਜੀ’ ਹੈ ਤੇ ਇਸ ਦੀ ਵਿੱਤੀ ਹਾਲਤ ਤਸੱਲੀਬਖ਼ਸ਼ ਹੈ। ਜ਼ਿਕਰਯੋਗ ਹੈ ਕਿ ਬੈਂਕ ਦੇ ਕਾਫ਼ੀ ਸ਼ੇਅਰ ਵੇਚੇ ਗਏ ਹਨ। ਪਿਛਲੇ ਕੁਝ ਦਿਨਾਂ ਦੌਰਾਨ ਹੋਈ ਹਲਚਲ ਤੋਂ ਬਾਅਦ ਆਰਬੀਆਈ ਨੇ ਆਰਬੀਐਲ ਬੈਂਕ ਦੇ ਬੋਰਡ ਨਾਲ ਇਕ ਵਧੀਕ ਡਾਇਰੈਕਟਰ ਲਾ ਦਿੱਤਾ ਸੀ। ਬੈਂਕ ਦੇ ਐਮਡੀ ਤੇ ਸੀਈਓ ਵਿਸ਼ਵਵੀਰ ਆਹੂਜਾ ਨੂੰ ਛੁੱਟੀ ਉਤੇ ਭੇਜ ਦਿੱਤਾ ਗਿਆ ਸੀ। ਬੈਂਕ ਦੇ ਨਵੇਂ ਨਿਯੁਕਤ ਮੁਖੀ ਰਾਜੀਵ ਆਹੂਜਾ ਨੇ ਕਿਹਾ ਕਿ ਬੈਂਕ ਦੀ ਵਿੱਤੀ ਸਥਿਤੀ ਕਾਫ਼ੀ ਮਜ਼ਬੂਤ ਹੈ ਤੇ ਉਪਰਲੇ ਪੱਧਰ ਉਤੇ ਅਚਾਨਕ ਬਦਲਾਅ ਬਾਰੇ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਹੈ। -ਪੀਟੀਆਈ