ਨਵੀਂ ਦਿੱਲੀ, 17 ਅਕਤੂਬਰ
ਦੇਸ਼ ਦਾ ਕੋਲਾ ਦਰਾਮਦ ਇਸ ਸਾਲ ਅਗਸਤ ਵਿੱਚ 2.7 ਫੀਸਦੀ ਘੱਟ ਕੇ 1.52 ਕਰੋੜ ਟਨ ਰਹਿ ਗਿਆ। ਦਰਾਮਦ ਵਿੱਚ ਇਹ ਗਿਰਾਵਟ ਦੇਸ਼ ਦੇ ਬਿਜਲੀ ਪਲਾਂਟਾਂ ਵਿੱਚ ਕੋਲੇ ਦੇ ਸੰਕਟ ਦੇ ਬਾਵਜੂਦ ਦਰਜ ਕੀਤੀ ਗਈ ਹੈ। ਭਾਰਤ ਨੇ ਸਾਲ ਪਹਿਲਾਂ ਇਸੇ ਮਹੀਨੇ 1.56 ਕਰੋੜ ਟਨ ਕੋਲਾ ਦਰਾਮਦ ਕੀਤਾ ਸੀ। ਪ੍ਰਾਪਤ ਅੰਕੜਿਆਂ ਅਨੁਸਾਰ ਅਗਸਤ ਵਿੱਚ ਦਰਾਮਦ 1.52 ਕਰੋੜ ਟਨ ਸੀ ਤੇ ਇਸ ਅਗਸਤ 2020 ਦੇ ਮੁਕਾਬਲੇ 2.7 ਫ਼ੀਸਦ ਘੱਟ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਮੁੰਦਰ ਰਾਹੀਂ ਆਉਣ ਵਾਲੇ ਕੋਲੇ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦਰਾਮਦ ਘਟੀ ਹੈ।