ਦਿੱਲੀ, 2 ਦਸੰਬਰ
ਉਬਰ ਅਤੇ ਵੱਟਸਐਪ ਨੇ ਅੱਜ ਦੇਸ਼ ਦੇ ਲੋਕਾਂ ਨੂੰ ਵੱਟਸਐਪ ਰਾਹੀਂ ਯਾਤਰਾ ਬੁੱਕ ਕਰਨ ਦੀ ਇਜਾਜ਼ਤ ਦੇਣ ਲਈ ਭਾਈਵਾਲੀ ਕਰਨ ਦਾ ਐਲਾਨ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਂਝੇਦਾਰੀ ਨਾਲ ਸਵਾਰੀਆਂ ਨੂੰ ਹੁਣ ਉਬਰ ਐਪ ਨੂੰ ਡਾਊਨਲੋਡ ਕਰਨ ਜਾਂ ਵਰਤਣ ਦੀ ਲੋੜ ਨਹੀਂ ਹੋਵੇਗੀ। ਉਪਭੋਗਤਾ ਰਜਿਸਟ੍ਰੇਸ਼ਨ, ਯਾਤਰਾ ਦੀ ਬੁਕਿੰਗ ਤੋਂ ਲੈ ਕੇ ਯਾਤਰਾ ਦੀ ਰਸੀਦ ਪ੍ਰਾਪਤ ਕਰਨ ਤੱਕ ਸਭ ਕੁਝ ਵੱਟਸਐਪ ਚੈਟ ਇੰਟਰਫੇਸ ਵਿੱਚ ਉਪਲਬੱਧ ਹੋਵੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਉਬਰ ਲਈ ਪਹਿਲੀ ਵਿਸ਼ਵਵਿਆਪੀ ਪਹਿਲਕਦਮੀ ਹੈ।