ਮੁੰਬਈ: ਮੌਨਸੂਨ ਦੇ ਮੁੰਬਈ ਪਹੁੰਚਣ ’ਤੇ ਇਰਫਾਨ ਖਾਨ ਦੇ ਪੁੱਤਰ ਬਬਿਲ ਨੇ ਉਨ੍ਹਾਂ ਯਾਦ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਬਾਰਿਸ਼ ਨਾਲ ਬਹੁਤ ਨੇੜਿਓਂ ਜੁੜੇ ਹੋਏ ਸਨ। ਬਬਿਲ ਨੇ ਕਿਹਾ ਕਿ ਜਿਸ ਤਰ੍ਹਾਂ ਉਹ ਮੀਂਹ ਬਾਰੇ ਬੋਲਦੇ ਸਨ, ਹੋਰ ਕੋਈ ਨਹੀਂ ਬੋਲ ਸਕਦਾ। ਇੰਸਟਾਗ੍ਰਾਮ ’ਤੇ ਇਰਫਾਨ ਖਾਨ ਦੀ ਤਸਵੀਰ ਸਾਂਝੀ ਕਰਦਿਆਂ ਉਸ ਨੇ ਲਿਖਿਆ, ‘ਇਹ ਉਹੀ ਸਨ ਜੋ ਸ਼ਬਦਾਂ ਦੀ ਸਰਦਲਾਂ ਤੋਂ ਪਾਰ ਜਾ ਕੇ ਮੀਂਹ ਬਾਰੇ ਦੱਸਦੇ ਸਨ।’ ਇਰਫਾਨ ਦੀ ਪਤਨੀ ਸੁਤਾਪਾ ਸਿਕਦਾਰ ਨੇ ਵੀ ਮੌਨਸੂਨ ਦਾ ਪਹਿਲਾ ਮੀਂਹ ਪੈਣ ’ਤੇ ਉਸ ਨੂੰ ਯਾਦ ਕਰਦਿਆਂ ਫੇਸਬੁੱਕ ’ਤੇ ਲਿਖਿਆ, ‘ਸ਼ੁਕਰੀਆ! ਮੈਂ ਤੈਨੂੰ ਸੁਣ ਸਕਦੀ ਹਾਂ। ਮੈਨੂੰ ਪਤਾ ਹੈ ਕਿ ਇਹ ਮੀਂਹ ਤੁਹਾਡੇ ਵੱਲੋਂ ਭੇਜਿਆ ਗਿਆ ਹੈ। ਇਹ ਮੀਂਹ ਤੁਹਾਨੂੰ ਤੇ ਮੈਨੂੰ ਆਪਸ ’ਚ ਜੋੜਦਾ ਹੈ।’
-ਪੀਟੀਆਈ