ਨਵੀਂ ਦਿੱਲੀ, 11 ਫਰਵਰੀ
ਤਕਨੀਕੀ ਖਰਾਬੀ ਕਾਰਨ ਅੱਜ ਸਵੇਰੇ ਦੇਸ਼ ਭਰ ਵਿੱਚ ਭਾਰਤੀ ਏਅਰਟੈੱਲ ਦੇ ਡਾਟਾ ਨੈੱਟਵਰਕ ਕੁਝ ਸਮੇਂ ਲਈ ਵਿਘਨ ਪਿਆ, ਹਾਲਾਂਕਿ ਬਾਅਦ ਵਿੱਚ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕਰ ਦਿੱਤੀਆਂ ਗਈਆਂ। ਕੰਪਨੀ ਨੇ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਕਈ ਏਅਰਟੈੱਲ ਉਪਭੋਗਤਾਵਾਂ ਨੇ ਟਵਿੱਟਰ ‘ਤੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਨ੍ਹਾਂ ਦਾ ਮੋਬਾਈਲ ਡੇਟਾ ਅਤੇ ਬ੍ਰਾਡਬੈਂਡ ਕੁਨੈਕਸ਼ਨ ਕੰਮ ਨਹੀਂ ਕਰ ਰਹੇ ਹਨ।